ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਮੁੜ ਹੋਵੇਗੀ CWC ਦੀ ਬੈਠਕ, ਰਾਹੁਲ-ਸੋਨੀਆ ਨਹੀਂ ਲੈਣਗੇ ਹਿੱਸਾ

Saturday, Aug 10, 2019 - 05:13 PM (IST)

ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਮੁੜ ਹੋਵੇਗੀ CWC ਦੀ ਬੈਠਕ, ਰਾਹੁਲ-ਸੋਨੀਆ ਨਹੀਂ ਲੈਣਗੇ ਹਿੱਸਾ

ਨਵੀਂ ਦਿੱਲੀ— ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਾਂਗਰਸ ਵਰਕਿੰਗ ਕੇਮਟੀ (ਸੀ. ਡਬਲਿਊ. ਸੀ) ਦੀ ਬੈਠਕ ਬੁਲਾਈ ਗਈ।ਜਿਸ 'ਚ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਬੈਠਕ 'ਚ ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਅਤੇ ਰਾਹੁਲ ਗਾਂਧੀ ਚੋਣ ਪ੍ਰਕਿਰਿਆ ਦਾ ਹਿੱਸਾ ਨਹੀਂ ਹੋ ਸਕਦੇ। ਕਮੇਟੀ ਵਿਚ ਸਾਡਾ ਨਾਂ ਪਾਉਣਾ ਠੀਕ ਨਹੀਂ ਹੈ। ਇਸ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਮੁੜ ਹੋਵੇਗੀ ਅਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਇਸ 'ਚ ਹਿੱਸਾ ਨਹੀਂ ਲੈਣਗੇ। ਅੱਜ ਹੋਈ ਇਸ ਬੈਠਕ ਵਿਚ ਪਾਰਟੀ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ, ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਸੀਨੀਅਰ ਨੇਤਾ ਅਹਿਮਦ ਪਟੇਲ, ਏ. ਕੇ. ਐਂਟਨੀ, ਗੁਲਾਮ ਨਬੀ ਆਜ਼ਾਦ, ਮਲਿਕਾਅਰਜੁਨ ਖੜਗੇ ਸਮੇਤ ਪ੍ਰਦੇਸ਼ ਪ੍ਰਧਾਨ ਅਤੇ ਕਈ ਹੋਰ ਨੇਤਾ ਮੌਜੂਦ ਹਨ। ਬੈਠਕ ਵਿਚ ਨੇਤਾਵਾਂ ਤੋਂ ਪ੍ਰਧਾਨ ਦੇ ਨਾਂ 'ਤੇ ਸਲਾਹ ਲਈ ਜਾ ਰਹੀ ਹੈ ਅਤੇ ਚਰਚਾ ਕੀਤੀ ਜਾ ਰਹੀ ਹੈ। ਰਾਇਸ਼ੁਮਾਰੀ ਤੋਂ ਬਾਅਦ ਮੁੜ ਕਾਂਗਰਸ ਦਾ ਪ੍ਰਧਾਨ ਚੁਣਿਆ ਜਾਵੇਗਾ। ਪਾਰਟੀ ਦੇ ਨਵੇਂ ਪ੍ਰਧਾਨ ਨੂੰ ਲੈ ਕੇ 'ਚ ਮੁਕੁਲ ਵਾਸਨਿਕ, ਮਲਿਕਾਅਰਜੁਨ ਖੜਗੇ, ਅਸ਼ੋਕ ਗਹਿਲੋਤ ਅਤੇ ਸੁਸ਼ੀਲ ਕੁਮਾਰ ਸ਼ਿੰਦੇ ਸਮੇਤ ਕਈ ਸੀਨੀਅਰ ਨੇਤਾਵਾਂ ਦੇ ਨਾਂਵਾਂ ਦੀ ਚਰਚਾ ਹੈ। 

PunjabKesari

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ 2019 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਜੇ ਤਕ ਕਾਂਗਰਸ ਆਪਣੇ ਨਵੇਂ ਨੇਤਾ ਦੀ ਚੋਣ ਨਹੀਂ ਸਕੀ ਹੈ। ਆਪਣੇ ਅਸਤੀਫੇ ਦਾ ਐਲਾਨ ਕਰਦੇ ਹੋਏ ਗਾਂਧੀ ਨੇ ਇਹ ਵੀ ਕਿਹਾ ਸੀ ਕਿ ਉਹ  ਕਾਂਗਰਸ ਪ੍ਰਧਾਨ ਨਹੀਂ ਰਹਿੰਦੇ ਹੋਏ ਵੀ ਪਾਰਟੀ ਲਈ ਸਰਗਰਮ ਰੂਪ ਨਾਲ ਕੰਮ ਕਰਦੇ ਰਹਿਣਗੇ। ਰਾਹੁਲ ਗਾਂਧੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਨਾ ਤਾਂ ਉਹ ਅਤੇ ਨਾ ਹੀ ਗਾਂਧੀ ਪਰਿਵਾਰ ਦਾ ਕੋਈ ਦੂਜਾ ਮੈਂਬਰ ਇਸ ਜ਼ਿੰਮੇਵਾਰੀ ਨੂੰ ਸੰਭਾਲੇਗਾ। ਰਾਹੁਲ ਦੇ ਅਸਤੀਫੇ ਮਗਰੋਂ ਅਗਲੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਪਾਰਟੀ 'ਚ ਲਗਾਤਾਰ ਦੁਵਿਧਾ ਦੀ ਸਥਿਤੀ ਬਣੀ ਹੋਈ ਹੈ।


author

Tanu

Content Editor

Related News