ਕਾਂਗਰਸ ਚਾਹੁੰਦੀ ਹੈ ਕਿ ਅੱਜ ਹੀ ਲਾਗੂ ਹੋਵੇ ਮਹਿਲਾ ਰਾਖਵਾਂਕਰਨ : ਰਾਹੁਲ ਗਾਂਧੀ

Saturday, Sep 23, 2023 - 03:38 PM (IST)

ਜੈਪੁਰ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜਾਤੀ ਜਨਗਣਨਾ ਦੀ ਵਕਾਲਤ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਾਤੀ ਜਨਗਣਨਾ ਤੋਂ ਡਰਦੇ ਕਿਉਂ ਹਨ? ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਸਾਹਮਣੇ ਜਾਤੀ ਜਨਗਣਨਾ ਦੇ ਅੰਕੜੇ ਪੇਸ਼ ਕਰਨੇ ਚਾਹੀਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਔਰਤਾਂ ਦਾ ਰਾਖਵਾਂਕਰਨ ਅੱਜ ਹੀ ਲਾਗੂ ਕੀਤਾ ਜਾ ਸਕਦਾ ਹੈ ਪਰ ਕੇਂਦਰ ਸਰਕਾਰ ਹੱਦਬੰਦੀ ਅਤੇ ਨਵੀਂ ਜਨਗਣਨਾ ਦੇ ਬਹਾਨੇ ਇਸ ਨੂੰ 10 ਸਾਲ ਲਈ ਟਾਲਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਅੱਜ ਹੀ ਮਹਿਲਾ ਰਾਖਵਾਂਕਰਨ ਲਾਗੂ ਹੋਵੇ। ਇੱਥੇ ਪਾਰਟੀ ਦੇ ਵਰਕਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਜਾਤੀ ਜਨਗਣਨਾ ਦੀ ਵਕਾਲਤ ਕਰਦਿਆਂ ਕਿਹਾ,"ਜੇਕਰ ਅਸੀਂ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਨੂੰ ਭਾਗੀਦਾਰੀ ਦੇਣ ਦੀ ਗੱਲ ਕਰਦੇ ਹਾਂ, ਤਾਂ ਇਹ ਜਾਤੀ ਜਨਗਣਨਾ ਤੋਂ ਬਿਨਾਂ ਨਹੀਂ ਹੋ ਸਕਦਾ।" ਜੇਕਰ ਪ੍ਰਧਾਨ ਮੰਤਰੀ 24 ਘੰਟੇ ਓ.ਬੀ.ਸੀ. ਦੀ ਗੱਲ ਕਰਦੇ ਹਨ... ਓਬੀਸੀ ਦੇ ਸਨਮਾਨ ਦੀ ਗੱਲ ਕਰਦੇ ਹਨ... ਤਾਂ ਪ੍ਰਧਾਨ ਮੰਤਰੀ ਜਾਤੀ ਜਨਗਣਨਾ ਤੋਂ ਡਰਦੇ ਕਿਉਂ ਹਨ?

ਇਹ ਵੀ ਪੜ੍ਹੋ : ਜੈਪੁਰ ਪਹੁੰਚੇ ਰਾਹੁਲ ਗਾਂਧੀ, ਕਾਲਜ ਵਿਦਿਆਰਥਣ ਨਾਲ ਕੀਤੀ ਸਕੂਟੀ ਦੀ ਸਵਾਰੀ

ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਜੀ ਆਪਣੇ ਅਗਲੇ ਭਾਸ਼ਣ 'ਚ ਤੁਸੀਂ ਹਿੰਦੁਸਤਾਨ ਨੂੰ ਦੱਸ ਦਿਓ, ਕਾਂਗਰਸ ਪਾਰਟੀ ਨੇ ਜਾਤੀਗਤ ਜਨਗਣਨਾ ਕਰਵਾਈ ਸੀ। ਅੰਕੜੇ ਤੁਹਾਡੇ ਕੋਲ ਹਨ, ਉਨ੍ਹਾਂ ਅੰਕੜਿਆਂ ਨੂੰ ਤੁਸੀਂ ਹਿੰਦੁਸਤਾਨ ਦੇ ਸਾਹਮਣੇ ਰੱਖ ਦਿਓ। ਹਿੰਦੁਸਤਾਨ ਦੀ ਜਨਤਾ ਨੂੰ ਦਿਖਾ ਦਿਓ ਅਤੇ ਅਗਲੀ ਜਨਗਣਨਾ ਤੁਸੀਂ ਜਾਤੀਗਤ ਆਧਾਰ 'ਤੇ ਕਰਵਾਈਏ, ਓ.ਬੀ.ਸੀ. ਦਾ ਅਪਮਾਨ ਨਾ ਕਰੋ, ਓ.ਬੀ.ਸੀ. ਨੂੰ ਧੋਖਾ ਨਾ ਦਿਓ।'' ਕਾਂਗਰਸ ਨੇਤਾ ਨੇ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਮਹਿਲਾ ਰਾਖਵਾਂਕਰਨ ਨੂੰ ਲੈ ਕੇ ਵੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ,''ਭਾਜਪਾ ਦੇ ਲੋਕ ਕਹਿੰਦੇ ਹਨ ਕਿ ਮਹਿਲਾ ਰਾਖਵਾਂਕਰਨ ਲਾਗੂ ਕਰਨ ਤੋਂ ਪਹਿਲਾਂ ਨਵੀਂ ਜਨਗਣਨਾ ਅਤੇ ਨਵੀਂ ਹੱਦਬੰਦੀ ਦੀ ਲੋੜ ਹੈ। ਇਹ ਸੱਚ ਨਹੀਂ ਹੈ... ਮਹਿਲਾ ਰਾਖਵਾਂਕਰਨ ਨੂੰ ਲਾਗੂ ਕਰਨ ਲਈ, ਵਿਧਾਨ ਸਭਾ ਅਤੇ ਲੋਕ ਸਭਾ ਦੀਆ 33 ਫ਼ੀਸਦੀ ਸੀਟਾਂ ਔਰਤਾਂ ਨੂੰ ਅੱਜ ਦਿੱਤੀਆਂ ਜਾ ਸਕਦੀਆਂ ਹਨ। ਜੇਕਰ ਇਨ੍ਹਾਂ ਨੇ ਬਹਾਨਾ ਬਣਾਇਆ ਹੈ, ਇਹ ਚਾਹੁੰਦੇ ਹਨ ਕਿ ਮਹਿਲਾ ਰਾਖਵਾਂਕਰਨ ਨੂੰ ਅੱਜ ਦਿੱਤੀ ਜਾ ਸਕਦੀ ਹੈ।'' ਉਨ੍ਹਾਂ ਕਿਹਾ,''ਅਸੀਂ ਚਾਹੁੰਦੇ ਹਾਂ ਕਿ ਮਹਿਲਾ ਰਾਖਵਾਂਕਰਨ ਅੱਜ ਲਾਗੂ ਹੋਵੇ ਅਤੇ ਓ.ਬੀ.ਸੀ. ਔਰਤਾਂ ਨੂੰ ਮਹਿਲਾ ਰਾਖਵਾਂਕਰਨ ਦਾ ਫ਼ਾਇਦਾ ਮਿਲੇ।'' ਰਾਹੁਲ ਨੇ ਕਿਹਾ ਕਿ ਦੇਸ਼ 'ਚ ਭਾਜਪਾ ਅਤੇ ਕਾਂਗਰਸ ਪਾਰਟੀ 'ਚ ਵਿਚਾਰਧਾਰਾ ਦੀ ਲੜਾਈ ਚੱਲ ਰਹੀ ਹੈ। ਉਨ੍ਹਾਂ ਨੇ ਵਰਕਰਾਂ ਨੂੰ ਕਿਹਾ,''ਜੇਕਰ ਤੁਸੀਂ ਭਾਜਪਾ ਵਰਕਰਾਂ ਤੋਂ ਅਡਵਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਸ਼ਤੇ ਬਾਰੇ ਪੁੱਛਣਗੇ ਤਾਂ ਉਹ ਦੌੜ ਜਾਣਗੇ।'' ਪ੍ਰੋਗਰਾਮ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਹੋਰ ਨੇਤਾ ਮੌਜੂਦ ਰਹੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News