ਕਾਂਗਰਸ-ਐੱਨ.ਸੀ.ਪੀ.-ਸ਼ਿਵਸੈਨਾ ਦਾ ਗਠਜੋੜ ਟਿਕੇਗਾ ਨਹੀਂ : ਗਡਕਰੀ

Friday, Nov 22, 2019 - 04:28 PM (IST)

ਕਾਂਗਰਸ-ਐੱਨ.ਸੀ.ਪੀ.-ਸ਼ਿਵਸੈਨਾ ਦਾ ਗਠਜੋੜ ਟਿਕੇਗਾ ਨਹੀਂ : ਗਡਕਰੀ

ਮੁੰਬਈ— ਮਹਾਰਾਸ਼ਟਰ 'ਚ ਕਾਂਗਰਸ, ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਸੰਭਾਵਿਤ ਗਠਜੋੜ ਨੂੰ ਨਿਤਿਨ ਗਡਕਰੀ ਨੇ ਮੌਕਾਪ੍ਰਸਤੀ ਦਾ ਗਠਜੋੜ ਦੱਸਿਆ ਹੈ। ਮਹਾਰਾਸ਼ਟਰ ਦੀ ਰਾਜਨੀਤੀ 'ਚ ਵੱਡਾ ਨਾਂ ਰਹੇ ਗਡਕਰੀ ਨੇ ਕਿਹਾ ਕਿ ਵਿਚਾਰਧਾਰਕ ਤਾਲਮੇਲ ਨਾ ਹੋਣ ਕਾਰਨ ਇਹ ਗਠਜੋੜ ਟਿਕੇਗਾ ਨਹੀਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਿਵ ਸੈਨਾ ਅਤੇ ਭਾਜਪਾ ਦਾ ਗਠਜੋੜ ਨਾ ਹੋਣਾ ਦੇਸ਼, ਵਿਚਾਰਧਾਰਾ, ਹਿੰਦੁਤੱਵ ਅਤੇ ਮਹਾਰਾਸ਼ਟਰ ਲਈ ਨੁਕਸਾਨਦਾਇਕ ਹੈ।
 

ਐੱਨ.ਸੀ.ਪੀ.-ਸ਼ਿਵ ਸੈਨਾ ਦੇ ਵਿਚਾਰਾਂ ਨਾਲ ਤਾਲਮੇਲ ਨਹੀਂ ਰੱਖਦੀ
ਕਾਂਗਰਸ-ਐੱਨ.ਸੀ.ਪੀ. ਅਤੇ ਸ਼ਿਵ ਸੈਨਾ ਦਰਮਿਆਨ ਹੋਣ ਜਾ ਰਹੇ ਗਠਜੋੜ 'ਤੇ ਟਿੱਪਣੀ ਕਰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ,''ਇਨ੍ਹਾਂ ਦਰਮਿਆਨ ਵਿਚਾਰਧਾਰਕ ਤਾਲਮੇਲ ਨਹੀਂ ਹੈ। ਸ਼ਿਵ ਸੈਨਾ ਜਿਸ ਵਿਚਾਰਧਾਰਾ 'ਤੇ ਚੱਲਦੀ ਹੈ, ਕਾਂਗਰਸ ਉਸ ਦਾ ਪੂਰੀ ਤਰ੍ਹਾਂ ਨਾਲ ਵਿਰੋਧ ਕਰਦੀ ਹੈ। ਕਾਂਗਰਸ ਜਿਸ ਵਿਚਾਰਧਾਰਾ 'ਤੇ ਚੱਲਦੀ ਹੈ, ਉਸ ਦਾ ਸ਼ਿਵ ਸੈਨਾ ਵਿਰੋਧ ਕਰਦੀ ਹੈ। ਐੱਨ.ਸੀ.ਪੀ. ਵੀ ਸ਼ਿਵ ਸੈਨਾ ਦੇ ਵਿਚਾਰਾਂ ਨਾਲ ਤਾਲਮੇਲ ਨਹੀਂ ਰੱਖਦੀ ਹੈ।''
 

ਮਹਾਰਾਸ਼ਟਰ ਲਈ ਅਸਥਿਰ ਸਰਕਾਰ ਚੰਗੀ ਗੱਲ ਨਹੀਂ
ਉਨ੍ਹਾਂ ਨੇ ਅੱਗੇ ਕਿਹਾ,''ਵਿਚਾਰਾਂ ਅਤੇ ਸਿਧਾਂਤਾਂ ਦੇ ਆਧਾਰ 'ਤੇ ਇਹ ਗਠਜੋੜ ਨਹੀਂ ਹੋਇਆ ਹੈ। ਇਹ ਮੌਕਾਪ੍ਰਸਤੀ ਦਾ ਗਠਜੋੜ ਹੈ। ਇਹ ਟਿਕੇਗਾ ਨਹੀਂ ਅਤੇ ਮਹਾਰਾਸ਼ਟਰ 'ਚ ਸਥਿਰ ਸਰਕਾਰ ਵੀ ਨਹੀਂ ਦੇ ਸਕੇਗਾ। ਇਸ 'ਚ ਮਹਾਰਾਸ਼ਟਰ ਦਾ ਕਾਫ਼ੀ ਨੁਕਸਾਨ ਹੋਵੇਗਾ। ਮੈਨੂੰ ਲੱਗਦਾ ਹੈ ਕਿ ਮਹਾਰਾਸ਼ਟਰ ਲਈ ਅਸਥਿਰ ਸਰਕਾਰ ਚੰਗੀ ਗੱਲ ਨਹੀਂ ਹੈ।''
 

ਸਾਡੇ ਵਿਚਾਰਾਂ 'ਚ ਮਤਭੇਦ ਨਹੀਂ
ਸ਼ਿਵ ਸੈਨਾ ਨਾਲ ਗਠਜੋੜ ਹੋਣ ਦੇ ਬਾਵਜੂਦ ਸਰਕਾਰ ਕਿਉਂ ਨਹੀਂ ਬਣ ਸਕੀ, ਇਸ 'ਤੇ ਗਡਕਰੀ ਨੇ ਕਿਹਾ,''ਇਤਿਹਾਸ ਤਾਂ ਸਾਰਿਆਂ ਨੂੰ ਪਤਾ ਹੈ। ਪ੍ਰਸ਼ਨ ਇਹ ਹੈ ਕਿ ਭਾਜਪਾ ਅਤੇ ਸ਼ਿਵ ਸੈਨਾ ਦਾ ਜੋ ਗਠਜੋੜ ਸੀ, ਉਹ ਹਿੰਦੁਤੱਵ ਦੇ ਵਿਚਾਰਾਂ 'ਤੇ ਆਧਾਰਤ ਸੀ। ਇਸ ਲਈ ਇਹ ਦੇਸ਼ 'ਚ ਸਭ ਤੋਂ ਲੰਬਾ ਅਲਾਇੰਸ (ਗਠਜੋੜ) ਸਾਬਿਤ ਹੋਇਆ ਹੈ। ਅੱਜ ਵੀ ਸਾਡੇ ਵਿਚਾਰਾਂ 'ਚ ਮਤਭੇਦ ਨਹੀਂ ਹੈ। ਇਸ ਲਈ ਅਜਿਹੇ ਗਠਜੋੜ ਦਾ ਨਾ ਰਹਿਣਾ, ਦੇਸ਼ ਲਈ ਵਿਚਾਰਧਾਰਾ ਲਈ, ਹਿੰਦੁਤੱਵ ਲਈ ਅਤੇ ਵਿਸ਼ੇਸ਼ ਰੂਪ ਨਾਲ ਮਹਾਰਾਸ਼ਟਰ ਅਤੇ ਮਰਾਠੀ ਮਨੁੱਖ ਲਈ ਨੁਕਸਾਨਦਾਇਕ ਹੈ।''


author

DIsha

Content Editor

Related News