ਉੱਤਰਾਖੰਡ ’ਚ ਕਾਂਗਰਸੀ ਵਿਧਾਇਕ ਵੱਲੋਂ ਮੰਚ ’ਤੇ ਭੰਨਤੋੜ, ਸਮਾਗਮ ’ਚ ਬੋਲਣ ਦੀ ਇਜਾਜ਼ਤ ਨਾ ਮਿਲਣ ਕਾਰਨ ਸੀ ਨਾਰਾਜ਼

Sunday, Nov 15, 2026 - 03:59 AM (IST)

ਉੱਤਰਾਖੰਡ ’ਚ ਕਾਂਗਰਸੀ ਵਿਧਾਇਕ ਵੱਲੋਂ ਮੰਚ ’ਤੇ ਭੰਨਤੋੜ, ਸਮਾਗਮ ’ਚ ਬੋਲਣ ਦੀ ਇਜਾਜ਼ਤ ਨਾ ਮਿਲਣ ਕਾਰਨ ਸੀ ਨਾਰਾਜ਼

ਪਿਥੌਰਾਗੜ੍ਹ (ਏਜੰਸੀ) : ਉੱਤਰਾਖੰਡ ’ਚ ਧਾਰਚੂਲਾ ਤੋਂ ਕਾਂਗਰਸੀ ਵਿਧਾਇਕ ਹਰੀਸ਼ ਧਾਮੀ ਨੇ ਸ਼ਨੀਵਾਰ ਨੂੰ ਭਾਰਤ-ਤਿੱਬਤ ਸਰਹੱਦ ’ਤੇ ਜੌਲਜੀਬੀ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਸਾਹਮਣੇ ਬੋਲਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਨਾਰਾਜ਼ ਹੋ ਕੇ ਮੰਚ ’ਤੇ ਭੰਨਤੋੜ ਕੀਤੀ। ਹਰੀਸ਼ ਨੇ ਕਿਹਾ, ‘‘ਸਰਕਾਰ ਭ੍ਰਿਸ਼ਟਾਚਾਰੀ ਹੈ ਅਤੇ ਵਿਰੋਧੀ ਪਾਰਟੀ ਤੋਂ ਡਰੀ ਹੋਈ ਹੈ। ਮੁੱਖ ਮੰਤਰੀ ਕੋਲ ਸੂਬੇ ’ਚ ਫੈਲੇ ਭ੍ਰਿਸ਼ਟਾਚਾਰ ਦਾ ਸੱਚ ਸੁਣਨ ਦੀ ਹਿੰਮਤ ਨਹੀਂ ਹੈ।’’

ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਉਥੋਂ ਚਲੇ ਜਾਣ ’ਤੇ ਮੰਚ ’ਤੇ ਮਾਈਕ ਅਤੇ ਕੁਰਸੀਆਂ ਸੁੱਟਣ ਦੀ ਘਟਨਾ ਵਾਪਰੀ। ਹਰੀਸ਼ ਮੁੱਖ ਮੰਤਰੀ ਤੋਂ ਪਹਿਲਾਂ ਸੰਬੋਧਨ ਕਰਨਾ ਚਾਹੁੰਦੇ ਸਨ। ਵਿਧਾਇਕ ਨੇ ਕਿਹਾ, ‘‘ਮੈਂ ਇਸ ਮੇਲੇ ਦਾ ਪ੍ਰਧਾਨ ਹਾਂ ਪਰ ਪ੍ਰਧਾਨ ਹੋਣ ਦੇ ਬਾਵਜੂਦ ਮੈਨੂੰ ਬੋਲਣ ਅਤੇ ਸਥਾਨਕ ਲੋਕਾਂ ਦੀਆਂ ਮੰਗਾਂ ਮੁੱਖ ਮੰਤਰੀ ਸਾਹਮਣੇ ਰੱਖਣ ਤੱਕ ਦਾ ਮੌਕਾ ਨਹੀਂ ਦਿੱਤਾ ਗਿਆ।’’ ਬਾਅਦ ’ਚ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਵਿਧਾਇਕ ਨੇ ਕਿਹਾ ਕਿ ਉਹ 2 ਦਿਨ ਪਹਿਲਾਂ ਇਲਾਕੇ ’ਚ 8 ਸਾਲਾ ਬੱਚੀ ਦੀ ਹੋਈ ਮੌਤ ਅਤੇ ਕਨਾਰ ’ਚ ਸੜਕ ਨਾਲ ਜੁੜੀ ਸਮੱਸਿਆ ਸਰਕਾਰ ਦੇ ਸਾਹਮਣੇ ਰੱਖਣਾ ਚਾਹੁੰਦੇ ਸਨ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਛੱਠ ਦੀਆਂ ਖ਼ੁਸ਼ੀਆਂ, ਇੱਕ ਤੋਂ ਬਾਅਦ ਇੱਕ ਫਟੇ 3 ਗੈਸ ਸਿਲੰਡਰ

ਭਾਜਪਾ ਵੱਲੋਂ ਵਿਧਾਇਕ ਖ਼ਿਲਾਫ਼ ਐੱਫ. ਆਈ. ਆਰ ਦਰਜ ਕਰਨ ਦੀ ਮੰਗ

ਉਧਰ, ਭਾਜਪਾ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਬੁਦਿਆਲ ਨੇ ਕਾਂਗਰਸੀ ਵਿਧਾਇਕ ਦੀ ਨਿੰਦਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਲਈ ਵਿਧਾਇਕ ਨੇ ਜਿਸ ਤਰ੍ਹਾਂ ਦੇ ਅਪਸ਼ਬਦਾਂ ਦੀ ਵਰਤੋਂ ਕੀਤੀ, ਉਹ ਨਿੰਦਣਯੋਗ ਹੈ। ਭਾਜਪਾ ਇਸ ਨੂੰ ਵਿਧਾਇਕ ਦੀ ਨਿਰਾਸ਼ਾ ਮੰਨਦੀ ਹੈ, ਕਿਉਂਕਿ ਧਾਰਚੂਲਾ ਵਿਧਾਨ ਸਭਾ ਹਲਕੇ ’ਚ ਕਾਂਗਰਸ ਪਾਰਟੀ ਦਾ ਆਧਾਰ ਕਮਜ਼ੋਰ ਹੋ ਰਿਹਾ ਹੈ।’’ ਬੁਦਿਆਲ ਨੇ ਕਾਂਗਰਸੀ ਵਿਧਾਇਕ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਜ਼ਿਲਾ ਇਕਾਈ ਨੇ ਫੈਸਲਾ ਕੀਤਾ ਹੈ ਕਿ ਜੇਕਰ ਐਤਵਾਰ ਦੁਪਹਿਰ ਤੱਕ ਵਿਧਾਇਕ ਵਿਰੁੱਧ ਪੁਲਸ ’ਚ ਐੱਫ.ਆਈ.ਆਰ. ਦਰਜ ਨਾ ਹੋਈ ਤਾਂ ਜੌਲਜੀਬੀ ਮੇਲੇ ’ਚ ਸੱਭਿਆਚਾਰਕ ਪ੍ਰੋਗਰਾਮ ਨਹੀਂ ਹੋਣ ਦਿੱਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News