ਇੰਜੀਨੀਅਰ ਕੁੱਟਮਾਰ ਮਾਮਲਾ: ਕਾਂਗਰਸ ਵਿਧਾਇਕ ਨਿਤੇਸ਼ ਰਾਣੇ ਨੂੰ ਮਿਲੀ ਜ਼ਮਾਨਤ
Wednesday, Jul 10, 2019 - 05:59 PM (IST)

ਨਵੀਂ ਦਿੱਲੀ—ਕਾਂਗਰਸ ਵਿਧਾਇਕ ਨਿਤੇਸ਼ ਰਾਣੇ ਨੂੰ ਸਿੰਧੂ ਦੁਰਗਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਨਿਤੇਸ਼ ਰਾਣੇ ਨੂੰ 2,000 ਰੁਪਏ ਨਿਜੀ ਮੁਚਲਕੇ ਨਾਲ ਇਕ ਸ਼ਰਤ 'ਤੇ ਜ਼ਮਾਨਤ ਦਿੱਤੀ ਗਈ ਹੈ। ਸ਼ਰਤ ਇਹ ਹੈ ਕਿ ਨਿਤੇਸ਼ ਰਾਣੇ ਹਰ ਐਤਵਾਰ ਨੂੰ ਕੰਕਾਵਲੀ ਪੁਲਸ ਸਟੇਸ਼ਨ 'ਚ ਹਾਜ਼ਰੀ ਭਰੇਗਾ। ਦੱਸ ਦੇਈਏ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਰਾਣੇ ਦੇ ਬੇਟੇ ਨਿਤੇਸ਼ ਰਾਣੇ ਨੂੰ ਇੰਜੀਨੀਅਰ ਨਾਲ ਕੁੱਟ-ਮਾਰ ਕਰਨ ਅਤੇ ਚਿੱਕੜ ਸੁੱਟਣ ਦੇ ਦੋਸ਼ 'ਚ ਪੁਲਸ ਨੇ ਗ੍ਰਿਫਤਾਰ ਕੀਤਾ ਸੀ।