ਹਰਿਆਣਾ 'ਚ ਕਾਂਗਰਸ ਵਿਧਾਇਕ ਕ੍ਰਿਸ਼ਣ ਹੁੱਡਾ ਦਾ ਦਿਹਾਂਤ

Sunday, Apr 12, 2020 - 06:05 PM (IST)

ਹਰਿਆਣਾ 'ਚ ਕਾਂਗਰਸ ਵਿਧਾਇਕ ਕ੍ਰਿਸ਼ਣ ਹੁੱਡਾ ਦਾ ਦਿਹਾਂਤ

ਸੋਨੀਪਤ-ਹਰਿਆਣਾ 'ਚ ਕਾਂਗਰਸ ਦੇ ਵਿਧਾਇਕ ਕ੍ਰਿਸ਼ਣ ਹੁੱਡਾ ਦਾ ਅੱਜ ਭਾਵ ਐਤਵਾਰ ਨੂੰ ਦਿਹਾਂਤ ਹੋ ਗਿਆ ਹੈ। ਉਹ ਕਾਫੀ ਲੰਬੇ ਸਮੇਂ ਤੋਂ ਬੀਮਾਰੀ ਸੀ ਅਤੇ ਦਿੱਲੀ ਦੇ ਇਕ ਹਸਪਤਾਲ 'ਚ ਭਰਤੀ ਸੀ। ਉਨ੍ਹਾਂ ਨੇ ਹਸਪਤਾਲ 'ਚ ਆਖਰੀ ਸਾਹ ਲਿਆ। ਕ੍ਰਿਸ਼ਣ ਹੁੱਡਾ ਸੋਨੀਪਤ ਦੇ ਬਰੋਦਾ ਤੋਂ ਕਾਂਗਰਸ ਵਿਧਾਇਕ ਸੀ। ਉਨ੍ਹਾਂ ਦੇ ਦਿਹਾਂਤ 'ਤੇ ਕਾਂਗਰਸ ਦੇ ਨੇਤਾਵਾਂ ਨੇ ਦੁੱਖ ਪ੍ਰਗਟਾਇਆ। 

ਦੱਸਣਯੋਗ ਹੈ ਕਿ ਵਿਧਾਇਕ ਕ੍ਰਿਸ਼ਣ ਹੁੱਡਾ ਦਾ ਦਿੱਲੀ ਦੇ ਵੇਂਕਟੇਸ਼ਵਰ ਹਸਪਤਾਲ 'ਚ ਕਾਫੀ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਰੋਹਤਕ ਜ਼ਿਲੇ ਦੇ ਖਿੜਵਾਲੀ ਪਿੰਡ ਦੇ ਰਹਿਣ ਵਾਲੇ ਸ਼੍ਰੀਕ੍ਰਿਸ਼ਣ ਹੁੱਡਾ ਰੋਹਤਕ ਲੋਕਸਭਾ ਦੇ ਕਿਲੋਈ ਵਿਧਾਨ ਸਭਾ ਖੇਤਰ ਤੋਂ ਵੀ ਵਿਧਾਇਕ ਰਹਿ ਚੁੱਕੇ ਹਨ। 

ਸ਼੍ਰੀਕ੍ਰਿਸ਼ਣ ਹੁੱਡਾ ਨੇ ਸਾਲ 2019 'ਚ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਦਿੱਗਜ਼ ਪਹਿਲਵਾਨ ਅਤੇ ਭਾਜਪਾ ਨੇਤਾ ਯੋਗੇਸ਼ਵਰ ਦੱਤ ਨੂੰ ਹਰਾਇਆ ਸੀ। ਕ੍ਰਿਸ਼ਣ ਹੁੱਡਾ ਪਹਿਲੀ ਵਾਰ 2009 'ਚ ਵਿਧਾਨ ਸਭਾ ਚੋਣ ਜਿੱਤੇ ਸੀ। ਦੂਜੀ ਵਾਰ 2014 ਅਤੇ ਤੀਜੀ ਵਾਰ 2019 'ਚ ਚੋਣਾਂ ਜਿੱਤ ਕੇ ਹਰਿਆਣਾ ਵਿਧਾਨ ਸਭਾ ਪਹੁੰਚੇ। ਸ਼੍ਰੀ ਕ੍ਰਿਸ਼ਣ ਹੁੱਡਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੇ ਨਜ਼ਦੀਕੀ ਸੀ। 


author

Iqbalkaur

Content Editor

Related News