ਇਕ-ਦੂਜੇ ਦੇ ਹੋਏ ਵਿਧਾਇਕ ਅੰਗਦ ਅਤੇ ਵਿਧਾਇਕਾ ਅਦਿੱਤੀ ਸਿੰਘ

Friday, Nov 22, 2019 - 10:28 AM (IST)

ਇਕ-ਦੂਜੇ ਦੇ ਹੋਏ ਵਿਧਾਇਕ ਅੰਗਦ ਅਤੇ ਵਿਧਾਇਕਾ ਅਦਿੱਤੀ ਸਿੰਘ

ਨਵੀਂ ਦਿੱਲੀ— ਨਵਾਂ ਸ਼ਹਿਰ ਤੋਂ ਕਾਂਗਰਸ ਵਿਧਾਇਕ ਅੰਗਦ ਸਿੰਘ ਸੈਨੀ ਅਤੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਸਦਰ ਤੋਂ ਕਾਂਗਰਸ ਵਿਧਾਇਕਾ ਅਦਿੱਤੀ ਸਿੰਘ ਵੀਰਵਾਰ ਨੂੰ ਇੱਥੇ ਇਕ-ਦੂਜੇ ਦੇ ਹੋ ਗਏ। ਵਿਆਹ ਦੀਆਂ ਰਸਮਾਂ ਸਿੱਖ ਅਤੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਸੰਪੰਨ ਹੋਈਆਂ। ਛੱਤਰਪੁਰ ਦੇ ਜੋਰਬਾ ਬੈਂਕਵੇਟ ਹਾਲ 'ਚ ਆਯੋਜਿਤ ਵਿਆਹ 'ਚ ਪੰਜਾਬ ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਦਿੱਲੀ ਤੋਂ ਵੀ ਲੋਕ ਸ਼ਾਮਲ ਹੋਏ। ਉੱਤਰ ਪ੍ਰਦੇਸ਼ ਤੋਂ ਭਾਜਪਾ ਨੇਤਾ ਜਗਦੰਬਿਕਾ ਪਾਲ, ਅੰਬੇਡਕਰ ਨਗਰ ਤੋਂ ਸੰਸਦ ਮੈਂਬਰ ਰਿਤੇਸ਼ ਪਾਂਡੇ, ਵਿਧਾਇਕ ਪ੍ਰਤੀਕ ਭੂਸ਼ਣ ਸਮੇਤ ਕਈ ਸਿਆਸੀ ਅਤੇ ਪਰਿਵਾਰਕ ਦੋਸਤ ਮੌਜੂਦ ਰਹੇ।

PunjabKesari2008 'ਚ ਅੰਗਦ ਸਿੰਘ ਨਵਾਂ ਸ਼ਹਿਰ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਣੇ ਗਏ ਸਨ। ਉਨ੍ਹਾਂ ਦਾ ਪਰਿਵਾਰ ਵੀ ਸਿਆਸਤ ਨਾਲ ਲੰਬੇ ਸਮੇਂ ਤੋਂ ਜੁੜਿਆ ਰਿਹਾ ਹੈ। ਹੁਣ ਰਿਸੈਪਸ਼ਨ 23 ਨਵੰਬਰ ਨੂੰ ਦਿੱਲੀ ਜਾਂ ਚੰਡੀਗੜ੍ਹ 'ਚ ਹੋਵੇਗਾ। ਇਸ 'ਚ ਵੱਡੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ। 25 ਨਵੰਬਰ ਨੂੰ ਸਥਾਨਕ ਨੇਤਾਵਾਂ ਲਈ ਪਾਰਟੀ ਰੱਖੀ ਗਈ ਹੈ, ਜਿਸ 'ਚ ਹਜ਼ਾਰਾਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।


author

DIsha

Content Editor

Related News