ਪੀਸੀ ਚਾਕੋ ਖਿਲਾਫ ਉੱਠੀ ਆਵਾਜ਼, ਕਾਂਗਰਸ ਨੇਤਾਵਾਂ ਨੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ

10/11/2019 7:02:10 PM

ਨਵੀਂ ਦਿੱਲੀ — ਦਿੱਲੀ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਪੀਸੀ ਚਾਕੋ ਖਿਲਾਫ ਪਾਰਟੀ 'ਚ ਵਿਰੋਧ ਦੇ ਸੂਰ ਉੱਠੇ ਹਨ। ਪ੍ਰਦੇਸ਼ ਕਾਂਗਰਸ ਦੇ ਕੁੱਝ ਨੇਤਾਵਾਂ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ। ਸਾਬਕਾ ਮੰਤਰੀ ਰਮਾਕਾਂਤ ਗੋਸਵਾਮੀ ਨੇ ਕਿਹਾ ਕਿ ਪੀਸੀ ਚਾਕੋ ਨੂੰ ਇੰਚਾਰਜ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਸੰਦੀਪ ਦੀਕਸ਼ਿਤ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਮੌਤ ਲਈ ਪੀਸੀ ਚਾਕੋ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਹ ਜਾਣ ਕੇ ਸਾਨੂੰ ਬਹੁਤ ਦੁੱਖ ਹੋਇਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪੂਰੇ ਮਾਮਲੇ ਦੀ ਜਾਂਚ ਕਰਵਾਏ ਅਤੇ ਪੀਸੀ ਚਾਕੋ ਨੂੰ ਅਹੁਦੇ ਤੋਂ ਹਟਾਵੇ। ਉਥੇ ਹੀ ਸਾਬਕਾ ਮੰਤਰੀ ਮੰਗਤਰਾਮ ਸਿੰਘਲ ਨੇ ਵੀ ਪੀਸੀ ਚਾਕੋ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੀਸੀ ਚਾਕੋ ਨੇ ਜਦੋਂ ਤੋਂ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਕਾਂਗਰਸ ਦੀ ਹਾਲਤ ਖਰਾਬ ਹੁੰਦੀ ਰਹੀ ਹੈ। ਦਿੱਲੀ 'ਚ ਕਾਂਗਰਸ ਦੀ ਖਰਾਬ ਹਾਲਤ ਲਈ ਪੀਸੀ ਚਾਕੋ ਜ਼ਿੰਮੇਵਾਰ ਹੈ। ਚਾਕੋ ਨੂੰ ਦਿੱਲੀ ਦੀ ਕੋਈ ਸਮਝ ਨਹੀਂ ਹੈ।


Inder Prajapati

Content Editor

Related News