ਕਾਂਗਰਸ ਆਗੂ ਧਰਮਪੁਰੀ ਸ੍ਰੀਨਿਵਾਸ ਦਾ 76 ਸਾਲ ਦੀ ਉਮਰ ''ਚ ਦੇਹਾਂਤ, ਐਤਵਾਰ ਹੋਵੇਗਾ ਸੰਸਕਾਰ

06/29/2024 12:00:31 PM

ਹੈਦਰਾਬਾਦ - ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਰਾਜ ਸਭਾ ਮੈਂਬਰ ਧਰਮਪੁਰੀ ਸ਼੍ਰੀਨਿਵਾਸ (ਡੀਐੱਸ) ਦਾ ਸ਼ਨੀਵਾਰ ਤੜਕੇ ਜੁਬਲੀ ਹਿਲਜ਼ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਦੇਹਾਂਤ ਹੋ ਗਿਆ। ਉਹ 76 ਸਾਲ ਦੇ ਸਨ। ਸ੍ਰੀਨਿਵਾਸ ਦਾ ਇੱਕ ਪੁੱਤਰ ਸੰਜੇ ਨਿਜ਼ਾਮਾਬਾਦ ਦਾ ਸਾਬਕਾ ਮੇਅਰ ਹੈ ਅਤੇ ਦੂਜਾ ਪੁੱਤਰ ਅਰਵਿੰਦ ਨਿਜ਼ਾਮਾਬਾਦ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਸ੍ਰੀਨਿਵਾਸ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਅੱਜ ਤੜਕੇ 3 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੇ ਆਖਰੀ ਸਾਹ ਲਿਆ।

ਇਹ ਵੀ ਪੜ੍ਹੋ - Delhi Airport Accident: ਚਸ਼ਮਦੀਦ ਨੇ ਦੱਸਿਆ ਕਿਵੇਂ ਕਾਰਾਂ 'ਤੇ ਲੋਹੇ ਦੇ ਪਿੱਲਰ ਡਿੱਗਣ ਨਾਲ ਮਚੀ ਹਫ਼ੜਾ-ਦਫ਼ੜੀ

ਉਨ੍ਹਾਂ ਦੀ ਮ੍ਰਿਤਕ ਦੇਹ ਇਸ ਸਮੇਂ ਜੁਬਲੀ ਹਿਲਜ਼ ਸਥਿਤ ਉਨ੍ਹਾਂ ਦੇ ਘਰ ਵਿੱਚ ਰੱਖੀ ਗਈ ਹੈ, ਜੋ ਨਿਜ਼ਾਮਾਬਾਦ ਵਿੱਚ ਉਨ੍ਹਾਂ ਦੇ ਜੱਦੀ ਸਥਾਨ ਪ੍ਰਗਤੀਨਗਰ ਲਿਜਾਈ ਜਾਵੇਗੀ। ਅੰਤਿਮ ਸੰਸਕਾਰ ਐਤਵਾਰ ਨੂੰ ਹੋਵੇਗਾ। ਸ੍ਰੀਨਿਵਾਸ ਨੇ ਸੰਯੁਕਤ ਆਂਧਰਾ ਪ੍ਰਦੇਸ਼ ਵਿੱਚ ਪ੍ਰਦੇਸ਼ ਕਾਂਗਰਸ ਕਮੇਟੀ (ਪੀਸੀਸੀ) ਦੇ ਮੰਤਰੀ ਅਤੇ ਪ੍ਰਧਾਨ ਵਜੋਂ ਸੇਵਾ ਨਿਭਾਈ ਸੀ। ਉਹਨਾਂ ਨੇ 2004 ਅਤੇ 2009 ਵਿੱਚ ਮੰਤਰੀ ਦੇ ਰੂਪ ਵਿਚ ਕੰਮ ਕੀਤਾ ਅਤੇ ਉਹ ਤਤਕਾਲੀ ਮੁੱਖ ਮੰਤਰੀ ਵਾਈ.ਐੱਸ. ਰਾਜਸ਼ੇਖਰ ਰੈੱਡੀ ਦੇ ਬਹੁਤ ਕਰੀਬ ਸਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਪਾਰਟੀ ਰਾਜ ਵਿੱਚ ਸੱਤਾ ਵਿੱਚ ਆਈ ਸੀ। 

ਇਹ ਵੀ ਪੜ੍ਹੋ - Indigo Flight ਦੀ ਟਾਇਲਟ 'ਚ ਸਿਗਰਟ ਪੀਂਦਾ ਫੜਿਆ ਵਿਅਕਤੀ, ਖ਼ਤਰੇ 'ਚ ਪਈ 176 ਯਾਤਰੀਆਂ ਦੀ ਜਾਨ

ਉਹਨਾਂ ਨੂੰ ਪਿਆਰ ਨਾਲ ਡੀ.ਐੱਸ. ਕਹਿ ਕੇ ਬੁਲਾਇਆ ਜਾਂਦਾ ਸੀ। 27 ਸਤੰਬਰ, 1948 ਨੂੰ ਨਿਜ਼ਾਮਾਬਾਦ ਵਿੱਚ ਜਨਮੇ ਡੀਐੱਸ ਨੇ ਨਿਜ਼ਾਮ ਕਾਲਜ ਤੋਂ ਆਪਣੀ ਡਿਗਰੀ ਪੂਰੀ ਕੀਤੀ। ਉਹਨਾਂ ਨੇ ਇੱਕ ਵਿਦਿਆਰਥੀ ਯੂਨੀਅਨ ਆਗੂ ਵਜੋਂ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (NSUI) ਅਤੇ ਯੁਵਜਨ ਕਾਂਗਰਸ ਵਿੱਚ ਕੰਮ ਕੀਤਾ। ਉਹ ਤਿੰਨ ਵਾਰ ਵਿਧਾਇਕ ਵਜੋਂ ਜਿੱਤੇ। ਉਹਨਾਂ ਨੇ ਪਹਿਲੀ ਵਾਰ 1989 ਵਿੱਚ ਨਿਜ਼ਾਮਾਬਾਦ ਸ਼ਹਿਰੀ ਹਲਕੇ ਤੋਂ ਚੋਣ ਲੜੀ ਸੀ। ਬਾਅਦ ਵਿੱਚ ਉਹਨਾਂ ਨੇ 2004 ਅਤੇ 2009 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ। 

ਇਹ ਵੀ ਪੜ੍ਹੋ - ਇਸ ਦਿਨ ਲੱਗੇਗਾ 21ਵੀਂ ਸਦੀ ਦਾ ਸਭ ਤੋਂ ਲੰਬਾ 'ਸੂਰਜ ਗ੍ਰਹਿਣ', ਜਾਣੋ ਭਾਰਤ 'ਚ ਵਿਖਾਈ ਦੇਵੇਗਾ ਜਾਂ ਨਹੀਂ

ਉਹਨਾਂ ਨੇ 1989 ਤੋਂ 1994 ਤੱਕ ਪੇਂਡੂ ਵਿਕਾਸ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਅਤੇ 2004 ਤੋਂ 2008 ਤੱਕ ਉੱਚ ਸਿੱਖਿਆ ਅਤੇ ਸ਼ਹਿਰੀ ਭੂਮੀ ਸੀਲਿੰਗ ਮੰਤਰੀ ਵਜੋਂ ਸੇਵਾ ਨਿਭਾਈ। ਉਹਨਾਂ ਨੇ 2013 ਤੋਂ 2015 ਤੱਕ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਸੇਵਾ ਕੀਤੀ। ਤੇਲੰਗਾਨਾ ਦੇ ਗਠਨ ਤੋਂ ਬਾਅਦ, ਉਹਨਾਂ ਨੇ ਕੌਂਸਲ ਦੇ ਵਿਰੋਧੀ ਧਿਰ ਦੇ ਨੇਤਾ ਵਜੋਂ ਕੰਮ ਕੀਤਾ। ਦੂਜੀ ਵਾਰ ਐੱਮਐੱਲਸੀ ਬਣਨ ਦਾ ਮੌਕਾ ਨਾ ਮਿਲਣ ਤੋਂ ਬਾਅਦ, ਉਹਨਾਂ ਨੇ 2015 ਵਿੱਚ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਬਾਅਦ ਵਿੱਚ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਰਾਜ ਸਰਕਾਰ ਦੇ ਅੰਤਰ-ਰਾਜੀ ਮਾਮਲਿਆਂ ਬਾਰੇ ਸਲਾਹਕਾਰ ਵਜੋਂ ਕੰਮ ਕੀਤਾ ਅਤੇ 2016 ਤੋਂ 2022 ਤੱਕ ਬੀਆਰਐੱਸ ਦੇ ਰਾਜ ਸਭਾ ਮੈਂਬਰ ਵਜੋਂ ਸੇਵਾ ਕੀਤੀ। ਬਾਅਦ 'ਚ ਉਹ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ 'ਚ ਸ਼ਾਮਲ ਹੋ ਗਏ ਪਰ ਸਿਹਤ ਖਰਾਬ ਹੋਣ ਕਾਰਨ ਰਾਜਨੀਤੀ ਤੋਂ ਦੂਰ ਰਹੇ।

ਇਹ ਵੀ ਪੜ੍ਹੋ - ਕੇਂਦਰ ਵਲੋਂ ਦਿੱਲੀ ਹਵਾਈ ਅੱਡੇ ਦੀ ਛੱਤ ਡਿੱਗਣ ਦੀ ਘਟਨਾ ਦੇ ਜਾਂਚ ਦੇ ਹੁਕਮ, ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News