ਕਾਂਗਰਸ ਦੇ ਸਥਾਪਨਾ ਦਿਵਸ ''ਤੇ ਬੋਲੇ ਰਾਹੁਲ- ਪਾਰਟੀ ਦੇਸ਼ ਹਿੱਤ ਦੀ ਆਵਾਜ਼ ਚੁੱਕਣ ਲਈ ਵਚਨਬੱਧ
Monday, Dec 28, 2020 - 10:36 AM (IST)
ਨਵੀਂ ਦਿੱਲੀ- ਕਾਂਗਰਸ ਅੱਜ ਆਪਣਾ ਸਥਾਪਨਾ ਦਿਵਸ ਮਨ੍ਹਾ ਰਹੀ ਹੈ। ਇਸ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਦੀ ਆਵਾਜ਼ ਚੁੱਕਣ ਲਈ ਪਾਰਟੀ ਵਚਨਬੱਧ ਰਹੀ ਹੈ। ਉਨ੍ਹਾਂ ਨੇ ਕਾਂਗਰਸ ਦੇ ਸਥਾਪਨਾ ਦਿਵਸ 'ਤੇ ਸੱਚਾਈ ਅਤੇ ਸਮਾਨਤਾ ਦੇ ਸੰਕਲਪ ਨੂੰ ਦੋਹਰਾਇਆ। ਉੱਥੇ ਹੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਦਿੱਲੀ ਸਥਿਤ ਪਾਰਟੀ ਦਫ਼ਤਰ ਪਹੁੰਚੀ। ਰਾਹੁਲ ਨੇ ਟਵੀਟ ਕੀਤਾ,''ਦੇਸ਼ ਹਿੱਤ ਦੀ ਆਵਾਜ਼ ਚੁੱਕਣ ਲਈ ਕਾਂਗਰਸ ਸ਼ੁਰੂ ਤੋਂ ਵਚਨਬੱਧ ਰਹੀ ਹੈ। ਅੱਜ ਕਾਂਗਰਸ ਦੇ ਸਥਾਪਨਾ ਦਿਵਸ 'ਤੇ ਅਸੀਂ ਸੱਚਾਈ ਅਤੇ ਸਮਾਨਤਾ ਦੇ ਆਪਣੇ ਸੰਕਲਪ ਨੂੰ ਦੋਹਰਾਉਂਦੇ ਹਾਂ, ਜੈ ਹਿੰਦ!''
देश हित की आवाज़ उठाने के लिए कांग्रेस शुरू से प्रतिबद्ध रही है।
— Rahul Gandhi (@RahulGandhi) December 28, 2020
आज कांग्रेस के स्थापना दिवस पर, हम सच्चाई और समानता के अपने इस संकल्प को दोहराते हैं।
जय हिंद!#CongressFoundationDay pic.twitter.com/LCJvcABYh1
ਦੱਸਣਯੋਗ ਹੈ ਕਿ ਦੇਸ਼ ਦੀ ਆਜ਼ਾਦੀ ਤੋਂ 62 ਸਾਲ ਪਹਿਲਾਂ 1885 'ਚ ਅੱਜ ਹੀ ਦੇ ਦਿਨ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕੀਤੀ ਗਈ ਸੀ। ਸਕਾਟਲੈਂਡ ਦੇ ਰਿਟਾਇਰਡ ਅਧਿਕਾਰੀ ਏ.ਓ. ਹਿਊਮ ਨੇ ਕਾਂਗਰਸ ਦੀ ਸਥਾਪਨਾ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦੀ ਸਥਾਪਨਾ ਇਕ ਅੰਗਰੇਜ਼ ਅਧਿਕਾਰੀ ਨੇ ਕੀਤੀ ਸੀ ਪਰ ਪਾਰਟੀ ਦੇ ਪ੍ਰਧਾਨ ਭਾਰਤੀ ਹੀ ਰਹੇ। ਕਾਂਗਰਸ ਦੇ ਪਹਿਲੇ ਪ੍ਰਧਾਨ ਕਲਕੱਤਾ ਹਾਈ ਕੋਰਟ ਦੇ ਬੈਰਿਸਟਰ ਵਿਓਮੇਸ਼ ਚੰਦਰ ਬੈਨਰਜੀ ਰਹੇ। ਦੱਸਣਯੋਗ ਹੈ ਕਿ 1905 'ਚ ਬੰਗਾਲ ਦੀ ਵੰਡ ਹੋਈ, ਜਿਸ ਨਾਲ ਕਾਂਗਰਸ ਨੂੰ ਨਵੀਂ ਪਛਾਣ ਮਿਲੀ। ਕਾਂਗਰਸ ਦੀ ਵੰਡ ਦਾ ਵਿਰੋਧ ਕੀਤਾ। ਇਸ ਤੋਂ ਬਾਅਦ 1915 'ਚ ਮਹਾਤਮਾ ਗਾਂਧੀ ਦੱਖਣ ਅਫ਼ਰੀਕਾ ਤੋਂ ਭਾਰਤ ਆਏ। ਗਾਂਧੀ ਜੀ 1919 'ਚ ਅਸਹਿਯੋਗ ਅੰਦੋਲਨ ਤੋਂ ਰਾਜਨੀਤੀ 'ਚ ਆਏ। ਉਸ ਤੋਂ ਬਾਅਦ ਗਾਂਧੀ ਜੀ ਦੀ ਅਗਵਾਈ 'ਚ ਕਾਂਗਰਸ ਨੇ ਕਈ ਅੰਦੋਲਨ ਕੀਤੇ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ’ਤੇ ਡਟੇ ਕਿਸਾਨਾਂ ਨੇ ਥਾਲੀਆਂ-ਪੀਪੇ ਖੜਕਾ PM ਮੋਦੀ ਦੀ ‘ਮਨ ਕੀ ਬਾਤ’ ਦਾ ਕੀਤਾ ਵਿਰੋਧ (ਤਸਵੀਰਾਂ)
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ