ਮਹਾਰਾਸ਼ਟਰ ਚੋਣ : ਸਟਾਰ ਪ੍ਰਚਾਰਕ ਸਿੱਧੂ 'ਤੇ ਕਾਂਗਰਸ ਨੂੰ ਨਹੀਂ ਭਰੋਸਾ
Friday, Oct 04, 2019 - 08:11 PM (IST)

ਨਵੀਂ ਦਿੱਲੀ — ਮਹਾਰਾਸ਼ਟਰ 'ਚ ਚੋਣ ਪ੍ਰਚਾਰ ਲਈ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੰਸਦ ਰਾਹੁਲ ਗਾਂਧੀ ਮਹਾਰਾਸ਼ਟਰ 'ਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਇਸ ਸੂਚੀ 'ਚ ਲੋਕ ਸਭਾ ਚੋਣ 'ਚ ਕਾਂਗਰਸ ਦੇ ਸਟਾਰ ਕੈਂਪੇਨਰ ਰਹੇ ਨਵਜੋਤ ਸਿੰਘ ਸਿੱਧੂ ਦਾ ਨਾਂ ਗਾਇਬ ਹੈ।
ਇਸ ਤੋਂ ਇਲਾਵਾ ਰਾਜ ਸਭਾ ਸੰਸਗ ਮੈਂਬਰ ਗੁਲਾਮ ਨਬੀ ਆਜ਼ਾਦ, ਜਯੋਤੀਰਾਦਿਤਿਆ ਸਿੰਧਿਆ ਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਵੀ ਮਹਾਰਾਸ਼ਟਰ 'ਚ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ। ਦੱਸ ਦਈਏ ਕਿ ਮਹਾਰਾਸ਼ਟਰ 'ਚ ਨਾਮਜ਼ਦਗੀ ਦਾ ਦੌਰ ਖਤਮ ਹੋ ਚੁੱਕਾ ਹੈ। ਹੁਣ ਨੇਤਾ ਮਹਾਰਾਸ਼ਟਰ ਦੀ ਜਨਤਾ ਵਿਚਾਲੇ ਜਾਣਗੇ।