ਕਾਂਗਰਸ ਕੋਲ ਆਪਣੇ ਦਮ ''ਤੇ ਚੋਣ ਲੜਨ ਦੀ ਤਾਕਤ ਨਹੀਂ : ਅਨਿਲ ਵਿਜ
Wednesday, Sep 04, 2024 - 12:09 PM (IST)
ਹਰਿਆਣਾ (ਭਾਸ਼ਾ)- ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਨਿਲ ਵਿਜ ਨੇ ਮੰਗਲਵਾਰ ਨੂੰ ਕਿਹਾ ਕਿ ਹਰਿਆਣਾ 'ਚ ਕਾਂਗਰਸ ਕੋਲ ਆਪਣੇ ਦਮ 'ਤੇ ਚੋਣ ਲੜਨ ਦੀ ਤਾਕਤ ਨਹੀਂ ਹੈ, ਇਸ ਲਈ ਆਮ ਆਦਮੀ ਪਾਰਟੀ (ਆਪ) ਨਾਲ ਨਜ਼ਦੀਕੀਆਂ ਵਧਾ ਰਹੀ ਹੈ। ਉਨ੍ਹਾਂ ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਲਈ ਗਠਜੋੜ 'ਤੇ ਗੱਲਬਾਤ ਕਰ ਰਹੀਆਂ ਦੋਵੇਂ ਪਾਰਟੀਆਂ 'ਤੇ ਤੰਜ਼ ਕੱਸਦੇ ਹੋਏ ਇਹ ਕਿਹਾ। ਕਾਂਗਰਸ ਅਤੇ 'ਆਪ' ਦੇ ਕਰੀਬੀ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਵੇਂ ਦਲ ਹਰਿਆਣਾ 'ਚ ਗਠਜੋੜ 'ਤੇ ਗੱਲਬਾਤ ਕਰ ਰਹੇ ਹਨ ਪਰ ਹੁਣ ਤੱਕ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ।
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਨੇ ਕਿਹਾ,''ਕਾਂਗਰਸ ਕੋਲ ਹਰਿਆਣਾ 'ਚ ਆਪਣੇ ਦਮ 'ਤੇ ਚੋਣ ਲੜਨ ਦੀ ਤਾਕਤ ਨਹੀਂ ਹੈ, ਇਹੀ ਵਜ੍ਹਾ ਹੈ ਕਿ ਉਹ ਹੁਣ 'ਆਪ' ਨਾਲ ਨਜ਼ਦੀਕੀਆਂ ਵਧਾ ਰਹੇ ਹਨ ਅਤੇ ਪਾਰਟੀ ਨਾਲ ਗਠਜੋੜ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਸਮੇਤ ਹਰਿਆਣਾ ਕਾਂਗਰਸ ਦੇ ਸਾਰੇ ਨੇਤਾ ਇਹ ਦਾਅਵਾ ਕਰ ਰਹੇ ਸਨ ਕਿ ਕਾਂਗਰਸ ਦੇ ਟਿਕਟ ਲਈ ਬਹੁਤ ਸਾਰੇ ਦਾਅਵੇਦਾਰ ਹਨ। ਵਿਜ ਨੇ ਕਿਹਾ,''ਹੁਣ ਸ਼ਾਇਦ ਇਹ ਪੂਰੀ ਗਿਣਤੀ ਵੀ ਨਹੀਂ ਜੁਟਾ ਪਾ ਰਹੇ ਸਨ, ਇਸ ਲਈ ਉਹ ਬਾਹਰੋਂ ਸਮਰਥਨ ਮੰਗ ਰਹੇ ਹਨ। ਸਿਰਫ਼ ਕਮਜ਼ੋਰ ਹੀ ਬਾਹਰੀ ਸਮਰਥਨ ਮੰਗਦਾ ਹੈ।'' ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪ-ਕਾਂਗਰਸ ਗਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ਅਤੇ ਦੋਵੇਂ ਪਾਰਟੀਆਂ ਸੀਟ ਵੰਡ ਨੂੰ ਲੈ ਕੇ ਗੱਲਬਾਤ ਕਰ ਰਹੀਆਂ ਹਨ। 'ਆਪ' ਦੇ ਸੂਤਰਾਂ ਅਨੁਸਾਰ, ਆਮ ਆਦਮੀ ਪਾਰਟੀ 90 'ਚੋਂ 10 ਸੀਟਾਂ ਦੀ ਮੰਗ ਕਰ ਰਹੀ ਹੈ, ਜਦੋਂ ਕਿ ਕਾਂਗਰਸ ਸਿਰਫ਼ 7 ਸੀਟਾਂ ਦੇਣ ਨੂੰ ਤਿਆਰ ਹੈ। 'ਆਪ' ਦੇ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਕਾਂਗਰਸ ਦੇ ਕੇ.ਸੀ. ਵੇਣੂਗੋਪਾਲ ਦਰਮਿਆਨ ਪਹਿਲੇ ਹੀ 2 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਇਕ-ਦੋ ਦਿਨ 'ਚ ਉਹ ਮੁੜ ਬੈਠਕ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8