ਕਾਂਗਰਸ ਨੇ DMK ਤੋਂ ਮੰਗੀ ਮਨਮੋਹਨ ਸਿੰਘ ਲਈ ਰਾਜਸਭਾ ਦੀ ਸੀਟ

06/20/2019 9:31:26 PM

ਨਵੀਂ ਦਿੱਲੀ— ਕਾਂਗਰਸ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਫਿਰ ਤੋਂ ਰਾਜਸਭਾ 'ਚ ਲਿਆਉਣਾ ਚਾਹੁੰਦੀ ਹੈ, ਇਸ ਲਈ ਕਾਂਗਰਸ ਨੇ ਤਾਮਿਲਨਾਡੂ 'ਚ ਆਪਣੇ ਸਹਿਯੋਗੀ ਦਲ ਡੀ.ਐੱਮ.ਕੇ. ਤੋਂ ਮੰਗ ਕੀਤੀ ਹੈ ਕਿ ਉਹ ਮਨਮੋਹਨ ਸਿੰਘ ਲਈ ਰਾਜਸਭਾ ਦੀ ਸੀਟ ਦੇਣ। ਸੂਤਰਾਂ ਮੁਤਾਬਕ ਡੀ.ਐੱਮ.ਕੇ. ਨੇ ਕਾਂਗਰਸ ਦੀ ਅਪੀਲ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਇਕ ਵੱਡੇ ਘਟਨਾਕਰਮ 'ਚ ਕਾਂਗਰਸ ਨੇ ਮਨਮੋਹਨ ਸਿੰਘ ਲਈ ਰਾਜਸਭਾ ਦੀ ਮੰਗ ਕੀਤੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਨੇ ਡੀ.ਐੱਮ.ਕੇ. ਨੂੰ ਕਿਹਾ ਕਿ ਉਨ੍ਹਾਂ ਨੂੰ ਰਾਜਸਭਾ ਦੇ ਕੋਟੇ 'ਚੋਂ ਇਕ ਸੀਟ ਦਿੱਤੀ ਜਾਵੇ ਤਾਂਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਾਜਸਭਾ ਦੀ ਚੋਣ ਲੜ ਸਕਣ। 
ਲੋਕਸਭਾ ਚੋਣਾਂ 'ਚ ਕਾਂਗਰਸ ਦੀ ਹੋਈ ਕਰਾਰੀ ਹਾਰ ਤੋਂ ਬਾਅਦ ਇਹ ਘਟਨਾਕਰਮ ਹੋਇਆ ਹੈ। ਰਾਜਸਭਾ 'ਚ ਕਾਂਗਰਸ ਦੀਆਂ 48 ਸੀਟਾਂ ਹਨ ਜਦਕਿ ਡੀ.ਐੱਮ.ਕੇ. ਦੀਆਂ 3 ਸੀਟਾਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਡੀ.ਐੱਮ.ਕੇ. ਕਾਂਗਰਸ ਦੀ ਮੰਗ 'ਤੇ ਵਿਚਾਰ ਕਰ ਰਹੀ ਹੈ। ਪਾਰਟੀ ਨੇ 2019 ਦੇ ਲੋਕਸਭਾ ਚੋਣ ਤੋਂ ਪਹਿਲਾਂ ਐੱਮ.ਡੀ.ਐੱਮ. ਦੇ ਮੁੱਖ ਵਾਈਕੋ ਨੂੰ ਵੀ ਇਕ-ਇਕ ਸੀਟ ਦੇਣ ਦਾ ਵਾਅਦਾ ਕੀਤਾ ਸੀ। ਤਾਮਿਲਨਾਡੂ 'ਚ ਡੀ.ਐੱਮ.ਕੇ. ਨੇ ਕਾਂਗਰਸ ਅਤੇ ਹੋਰ ਖੇਤਰੀ ਦਲਾਂ ਨਾਲ ਮਿਲ ਕੇ ਭਾਰੀ ਬਹੁਮਤ ਪ੍ਰਾਪਤ ਕੀਤਾ ਸੀ। ਮਨਮੋਹਨ ਸਿੰਘ ਦਾ ਕਾਰਜਕਾਲ 15 ਜੂਨ ਨੂੰ ਸਮਾਪਤ ਹੋ ਗਿਆ ਸੀ। ਉਹ ਹਮੇਸ਼ਾ ਹੀ ਆਸਾਮ ਤੋਂ ਰਾਜਸਭਾ ਲਈ ਚੁਣੇ ਜਾਂਦੇ ਹਨ। 


KamalJeet Singh

Content Editor

Related News