ਕਾਂਗਰਸ ਦੀ ਟੀਮ ਨੇ ਦਿੱਲੀ ਹਿੰਸਾ ''ਤੇ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪੀ

Monday, Mar 09, 2020 - 01:36 PM (IST)

ਕਾਂਗਰਸ ਦੀ ਟੀਮ ਨੇ ਦਿੱਲੀ ਹਿੰਸਾ ''ਤੇ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪੀ

ਨਵੀਂ ਦਿੱਲੀ— ਦਿੱਲੀ ਹਿੰਸਾ ਦੀ ਜਾਂਚ ਲਈ ਕਾਂਗਰਸ ਵਲੋਂ ਗਠਿਤ 5 ਮੈਂਬਰੀ ਟੀਮ ਨੇ ਸੋਮਵਾਰ ਨੂੰ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਰਿਪੋਰਟ 'ਚ ਪੁਲਸ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਸੂਤਰਾਂ ਅਨੁਸਾਰ ਮੁਕੁਲ ਵਾਸਨਿਕ ਅਤੇ ਇਸ ਟੀਮ 'ਚ ਸ਼ਾਮਲ ਹੋਰ ਨੇਤਾਵਾਂ ਨੇ ਸੋਨੀਆ ਗਾਂਧੀ ਨਾਲ ਮਿਲ ਕੇ ਉਨ੍ਹਾਂ ਨੂੰ ਰਿਪੋਰਟ ਸੌਂਪੀ।

ਇਸ ਟੀਮ ਨੇ ਉੱਤਰ-ਪੂਰਬੀ ਦਿੱਲੀ ਦੇ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਇਹ ਰਿਪੋਰਟ ਤਿਆਰ ਕੀਤੀ। ਕਾਂਗਰਸ ਦੀ ਇਸ ਟੀਮ 'ਚ ਮੁਕੁਲ ਵਾਸਨਿਕ, ਸ਼ਕਤੀ ਸਿੰਘ ਗੋਹਿਲ, ਕੁਮਾਰੀ ਸ਼ੈਲਜਾ, ਤਾਰਿਕ ਅਨਵਰ ਅਤੇ ਸੁਸ਼ਮਿਤਾ ਦੇਵ ਸ਼ਾਮਲ ਸਨ। ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ 'ਚ ਭੜਕੀ ਹਿੰਸਾ 'ਚ 53 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।


author

DIsha

Content Editor

Related News