ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਖੇ ਸਿੱਖ ਸੰਗਤ ਅਤੇ ਸੇਵਾਦਾਰਾਂ ਨੇ ਕੀਤਾ ਹੰਗਾਮਾ, ਜਾਣੋ ਵਜ੍ਹਾ
Wednesday, Apr 13, 2022 - 12:31 PM (IST)
ਪਟਨਾ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ 'ਚ ਪੁਰਾਣੀ ਮਰਿਆਦਾ ਭੰਗ ਕਰਨ ਅਤੇ ਗੁਰੂ ਮਹਾਰਾਜ ਦੇ ਆਸਨ ਬਦਲਣ ਦੀ ਅਫ਼ਵਾਹ 'ਤੇ ਸਿੱਖ ਸੰਗਤਾਂ ਅਤੇ ਸੇਵਾਦਾਰਾਂ ਨੇ ਦਰਬਾਰ ਸਾਹਿਬ 'ਚ ਹੰਗਾਮਾ ਕਰ ਦਿੱਤਾ। ਹੰਗਾਮੇ ਦਰਮਿਆਨ ਧੱਕਾ-ਮੁੱਕੀ ਵੀ ਹੋਈ। ਹੰਗਾਮੇ ਦੌਰਾਨ ਜਥੇਦਾਰ ਦੀ ਸੁਰੱਖਿਆ 'ਚ ਤਾਇਨਾਤ ਵਾਈ ਪਲੱਸ ਦੇ ਸੁਰੱਖਿਆ ਕਰਮੀਆਂ ਨੇ ਦੋਹਾਂ ਪੱਖਾਂ ਨੂੰ ਮਿਲ ਕੇ ਸ਼ਾਂਤ ਕਰਵਾਇਆ। ਇਸ ਵਿਚ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਐਲਾਨ ਕੀਤਾ ਕਿ ਪੁਰਾਣੀ ਮਰਿਆਦਾ ਕਾਇਮ ਰਹੇਗੀ, ਇਸ ਨੂੰ ਕੋਈ ਨਹੀਂ ਬਦਲ ਸਕੇਗਾ। ਇਹ ਕਹਿਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।
ਇਹ ਵੀ ਪੜ੍ਹੋ : ਬਿਹਾਰ ਦੇ CM ਨਿਤੀਸ਼ ਕੁਮਾਰ ਦੀ ਸੁਰੱਖਿਆ ’ਚ ਸੰਨ੍ਹ, ਮੰਚ ਦੇ ਪਿੱਛੇ ਫਟਿਆ ਬੰਬ
ਵਿਰੋਧ ਕਰ ਰਹੇ ਸੇਵਾਦਾਰਾਂ ਨੇ ਦੋਸ਼ ਲਗਾਇਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰਾਣੀ ਪਰੰਪਰਾ ਨਾਲ ਛੇੜਛਾੜ ਕਰ ਰਹੀ ਹੈ। ਸੇਵਾਦਾਰਾਂ ਨੇ ਹਰ ਹਾਲ 'ਚ ਪੁਰਾਣੀ ਪਰੰਪਰਾ ਕਾਇਮ ਰੱਖਣ ਦੀ ਗੱਲ ਦੋਹਰਾਈ ਹੈ। ਸੇਵਾਦਾਰ ਸਮਾਜ ਕਲਿਆਣ ਕਮੇਟੀ ਦੇ ਪ੍ਰਧਾਨ ਬਲਰਾਮ ਸਿੰਘ ਨੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਗੌਰ ਏ ਮਸਕੀਨ 'ਤੇ ਗੁਰੂ ਮਰਿਆਦਾ ਦਾ ਉਲੰਘਣ ਕਰਨ ਅਤੇ ਮਨਮਾਨੀ ਦਾ ਦੋਸ਼ ਲਗਾਇਆ ਹੈ। ਜਦੋਂ ਕਿ ਤਖ਼ਤ ਸ੍ਰੀ ਹਰਿਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਕਿਹਾ ਕਿ ਕੁਝ ਲੋਕ ਤਖ਼ਤ ਸ੍ਰੀ ਗੁਰੂ ਮਰਿਆਦਾ ਦਾ ਖਿਆਲ ਨਹੀਂ ਰੱਖਦੇ ਹਨ ਅਤੇ ਝੂਠੀ ਅਫ਼ਵਾਹ ਉਡਾ ਕੇ ਬਦਨਾਮ ਕਰਨ ਦੀ ਸਾਜਿਸ਼ ਕਰ ਰਹੇ ਹਨ। ਦਰਅਸਲ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ 'ਚ ਪੰਜਾਬ ਦੇ ਗੁਰਵਿੰਦਰ ਸਿੰਘ ਨੇ 5 ਕਰੋੜ ਰੁਪਏ ਦੀ ਸਮੱਗਰੀ ਭੇਟ ਕੀਤੀ ਹੈ। ਸਮੱਗਰੀ 'ਚ ਸੋਨੇ ਦਾ ਪੀੜ੍ਹਾ, ਪੰਘੂੜਾ, ਕੇਜ ਬਾਕਸ ਅਤੇ ਚਾਂਦੀ ਦੀ ਤਲਵਾਰ ਸ਼ਾਮਲ ਹੈ। ਦੱਸਣਯੋਗ ਹੈ ਕਿ ਸਿੱਖ ਭਾਈਚਾਰੇ ਦੇ ਲੋਕਾਂ ਲਈ ਪਟਨਾ ਦਾ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਵਿੱਤਰ ਸਥਾਨਾਂ 'ਚੋਂ ਸਭ ਤੋਂ ਪ੍ਰਮੁੱਖ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ