ਗੰਦਗੀ ਦੇਖ ਕਲੈਕਟਰ ਸਾਹਿਬਾ ਨੇ ਕੀਤਾ ਅਜਿਹਾ ਕੰਮ, ਦੇਖਣ ਵਾਲੇ ਹੋ ਗਏ ਧੰਨ-ਧੰਨ (ਦੇਖੋ ਤਸਵੀਰਾਂ)
Tuesday, Sep 15, 2015 - 08:52 AM (IST)

ਪੁਸ਼ਕਰ— ਇਕ ਪਾਸੇ ਜਿੱਥੇ ਭਾਰਤ ਵਿਚ ਸਵੱਛ ਭਾਰਤ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਦੂਜੇ ਪਾਸੇ ਥਾਂ-ਥਾਂ ਕੂੜਿਆਂ ਦੇ ਢੇਰ ਦਿਖਾਈ ਦਿੰਦੇ ਹਨ ਤੇ ਅਸੀਂ ਇਹ ਹੀ ਸਮਝਦੇ ਹਾਂ ਕਿ ਇਸ ਨੂੰ ਸਾਫ ਕਰਨਾ ਸਾਡਾ ਕੰਮ ਨਹੀਂ। ਅਜਿਹੇ ਵਿਚ ਜਦੋਂ ਕੋਈ ਅਹੁਦੇਦਾਰ ਆ ਕੇ ਖੁਦ ਹੱਥੀਂ ਸਫਾਈ ਕਰੇ ਤਾਂ ਦੇਖਣ ਵਾਲਿਆਂ ਧੰਨ-ਧੰਨ ਹੋਣਾ ਲਾਜ਼ਮੀ ਹੈ ਪਰ ਇਸ ਦੇ ਨਾਲ ਸ਼ਰਮ ਨਾਲ ਪਾਣੀ-ਪਾਣੀ ਹੋਣਾ ਵੀ। ਅਜਮੇਰ ਦੀ ਕਲੈਕਟਰ ਡਾ. ਆਰੂਸ਼ੀ ਪੁਸ਼ਕਰ ਮੇਲੇ ਦੀ ਵਿਵਸਥਾ ਦੇਣ ਆਈ ਸੀ। ਇਸ ਦੌਰਾਨ ਉਸ ਨੂੰ ਥਾਂ-ਥਾਂ ਗੰਦਗੀ ਦਿਖਾਈ ਦਿੱਤੀ। ਉਸ ਨੇ ਦੁਕਾਨਦਾਰਾਂ ਨੂੰ ਇਸ ਲਈ ਫਟਕਾਰ ਲਗਾਈ ਪਰ ਉਨ੍ਹਾਂ ''ਤੇ ਕੋਈ ਅਸਰ ਨਾ ਹੁੰਦਾ ਦੇਖ ਕੇ ਉਨ੍ਹਾਂ ਨੇ ਖੁਦ ਹੀ ਸਫਾਈ ਸ਼ੁਰੂ ਕਰ ਦਿੱਤੀ।
ਆਰੂਸ਼ੀ ਨੇ ਈ. ਓ. ਨੂੰ ਮੁਹਿੰਮ ਚਲਾ ਕੇ ਸਫਾਈ ਕਰਵਾਉਣ ਦੀ ਹਿਦਾਇਤ ਦਿੱਤੀ ਅਤੇ ਨਾਲ ਹੀ ਦੁਕਾਨਦਾਰਾਂ ਨੂੰ ਜ਼ੁਰਮਾਨਾ ਲਗਾਉਣ ਦੇ ਨਿਰਦੇਸ਼ ਦਿੱਤੇ। ਆਰੂਸ਼ੀ ਇਸ ਤੋਂ ਪਹਿਲਾਂ ਵੀ ਆਪਣੇ ਅਜਿਹੇ ਕਾਰਨਾਮੇ ਕਰਕੇ ਸੁਰਖੀਆਂ ਵਿਚ ਰਹਿ ਚੁੱਕੀ ਹੈ। ਪਹਿਲਾਂ ਵੀ ਉਹ ਆਪਣੇ ਕਰਮਚਾਰੀਆਂ ਨਾਲ ਮਿਲ ਕੇ ਕੂੜਾ ਇਕੱਠਾ ਕਰਦੀ ਦਿਖਾਈ ਦਿੱਤੀ ਸੀ। ਜਦੋਂ ਸਾਰੇ ਨੇਤਾ-ਅਭਿਨੇਤਾ ਦਿਖਾਵੇ ਲਈ ਸਫਾਈ ਕਰ ਰਹੇ ਸਨ ਤੇ ਤਸਵੀਰਾਂ ਖਿਚਵਾ ਰਹੇ ਸਨ ਉਦੋਂ ਆਰੂਸ਼ੀ ਨੇ ਚੁੱਪਚਾਪ ਆਪਣਾ ਕੰਮ ਕੀਤਾ ਅਤੇ ਪੁਸ਼ਕਰ ਨੂੰ ਸਾਫ ਕੀਤਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।