ਮੁੱਖ ਮੰਤਰੀ ਖੱਟੜ ਵੱਲੋਂ ਸਿਰਸਾ ਨੂੰ 20 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਤੋਹਫਾ

Wednesday, Oct 31, 2018 - 06:03 PM (IST)

ਸਿਰਸਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸੂਬੇ ਦੇ ਸਿਰਸਾ ਜ਼ਿਲੇ ਨੂੰ ਅੱਜ 20 ਕਰੋੜ ਤੋਂ ਜ਼ਿਆਦਾ ਲਾਗਤ ਦੇ ਪ੍ਰੋਜੈਕਟ ਦਾ ਤੋਹਫਾ ਦਿੱਤਾ। ਖੱਟੜ ਨੇ ਇਥੇ ਕੁਲ ਪੰਜ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਇਨ੍ਹਾਂ 'ਚ ਉਨ੍ਹਾਂ ਨੇ ਕਰੀਬ 15 ਕਰੋੜ ਰੁਪਏ ਦੀ ਲਾਗਤ ਦੀ ਤਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਤੇ ਕਰੀਬ 5 ਕਰੋੜ ਰੁਪਏ ਦੀ ਲਾਗਤ ਦੇ 2 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ 'ਚ ਉਨ੍ਹਾਂ ਨੇ ਕਰੀਬ ਸਵਾ 10 ਕਰੋੜ ਰੁਪਏ ਦੀ ਲਾਗਤ ਦੀ ਘੱਗਰ-ਬਣੀ-ਸਦੇਵਾ-ਮੰਮੜਖੇੜਾ ਨਹਿਰ ਦਾ ਬੁਰਜੀ ਨੰਬਰ ਜ਼ੀਰੋ ਤੋਂ 22 ਹਜ਼ਾਰ ਤਕ ਮੁੜ ਉਸਾਰੀ ਦਾ ਨੀਂਹ ਪੱਥਰ ਰੱਖਿਆ, ਜਿਸ ਦੇ ਬਣਨ ਨਾਲ ਰਾਨਿਆਂ ਵਿਧਾਨ ਸਭਾ ਖੇਤਰ ਦੇ 23 ਪਿੰਡਾਂ ਦੀ 17 ਹਜ਼ਾਰ 697 ਏਕੜ ਜ਼ਮੀਨ 'ਤੇ ਕਿਸਾਨਾਂ ਨੂੰ ਬਿਹਤਰ ਸਿੰਚਾਈ ਸੁਵਿਧਾਵਾਂ ਉਪਲੱਬਧ ਹੋਣਗੀਆਂ।

घग्घर-बणी-सदेवा-मम्मड़खेड़ा लिंक चैनल की बुर्जी नंबर 0 से 22 हजार तक के पुनर्निर्माण कार्य की आधारशिला रखी। इस चैनल के बन जाने से इस क्षेत्र के गांवों के किसानों को बेहतर सिंचाई सुविधा उपलब्ध होगी तथा फसल उत्पादन में वृद्धि होने से लाभ मिलेगा। #SaafNiyatSahiVikas pic.twitter.com/GVI0BlB3OC

— Manohar Lal (@mlkhattar) October 31, 2018

ਉਨ੍ਹਾਂ ਨੇ ਸੂਬੇ ਖੇਤੀਬਾੜੀ ਮਾਰਕੀਟਿੰਗ ਬੋਰਡ ਦੀ ਕਰੀਬ 2 ਕਰੋੜ ਰੁਪਏ ਦੀ ਲਾਗਤ ਦੀ ਖਾਰਿਆਂ-ਭਾਗਸਰ ਸੰਪਰਕ ਮਾਰਗ ਤੇ ਕਰੀਬ ਸਵਾ 2 ਕਰੋੜ ਲਾਗਤ ਦੀ ਸ਼ੇਰਗੜ੍ਹ-ਜੋਧਪੁਰੀਆਂ ਰੋਡ ਦਾ ਵੀ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਇਸ ਮੌਕੇ ਕਰੀਬ 5 ਕਰੋੜ ਦੀ ਲਾਗਤ ਨਾਲ ਬਣੇ 100 ਬਿਸਤਰਿਆਂ ਦੇ ਉਪ ਮੰਡਲ ਨਾਗਰਿਕ ਹਸਪਤਾਲ ਡਬਵਾਲੀ ਤੋਂ ਇਲਾਵਾ ਭਵਨ ਤੇ 29 ਲੱਖ 17 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਉਪ ਸਿਹਤ ਕੇਂਦਰ ਮਲੜੀ ਦੇ ਭਵਨ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਇਥੇ ਲੋਕ ਨਿਰਮਾਣ ਰੈਸਟ ਹਾਊਸ 'ਚ ਸੂਬਾ ਪੱਧਰੀ ਨੰਬਰਦਾਰ ਸੰਮੇਲਨ 'ਚ ਜ਼ਿਲਾ ਨੰਬਰਦਾਰ ਐਸੋਸੀਏਸ਼ਨ ਸਿਰਸਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਨੰਬਰਦਾਰਾਂ ਦਾ ਮਾਣ ਵਧਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 


Related News