ਮੀਂਹ ਤੇ ਬਰਫਬਾਰੀ ਨਾਲ ਪਰਤੀ ਠੰਡ, 3 ਅਪ੍ਰੈਲ ਨੂੰ ਸਾਫ ਹੋਵੇਗਾ ਮੌਸਮ
Wednesday, Apr 01, 2020 - 01:41 AM (IST)
ਸ਼ਿਮਲਾ- ਸੂਬੇ ਵਿਚ ਓਰੇਂਜ ਅਲਰਟ ਦਰਮਿਆਨ ਮੰਗਲਵਾਰ ਨੂੰ ਸੂਬੇ ਦੇ ਜ਼ਿਆਦਾ ਉਚਾਈ ਵਾਲੇ ਖੇਤਰਾਂ ਵਿਚ ਬਰਫਬਾਰੀ ਅਤੇ ਰਾਜਧਾਨੀ ਸ਼ਿਮਲਾ ਸਣੇ ਮੈਦਾਨੀ ਇਲਾਕਿਆਂ ਵਿਚ ਮੀਂਹ ਿਪਆ। ਕਈ ਜਗ੍ਹਾ ਗੜੇਮਾਰੀ ਵੀ ਹੋਈ। ਮੌਸਮ ਵਿਚ ਆਏ ਇਸ ਬਦਲਾਅ ਨਾਲ ਅਜੇ ਵੀ ਠੰਡ ਦਾ ਅਸਰ ਬਣਿਆ ਹੋਇਆ ਹੈ। ਅਗਲੇ 2 ਦਿਨ ਵੀ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਹੈ। 3 ਅਪ੍ਰੈਲ ਨੂੰ ਪੂਰੇ ਸੂਬੇ ਵਿਚ ਮੌਸਮ ਸਾਫ ਹੋ ਜਾਵੇਗਾ। ਰੋਹਤਾਂਗ ਦੱਰੇ ਸਣੇ ਲਾਹੌਲ ਸਪਿਤੀ, ਕਿਨੌਰ, ਚੰਬਾ ਅਤੇ ਕੁੱਲੂ ਵਿਚ ਤਾਜ਼ਾ ਬਰਫਬਾਰੀ ਹੋਈ। ਰਾਜਧਾਨੀ ਸ਼ਿਮਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪੂਰਾ ਦਿਨ ਰੁਕ-ਰੁਕ ਮੀਂਹ ਪੈਂਦਾ ਰਿਹਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਵੀ ਮੀਂਹ ਅਤੇ ਬਰਫਬਾਰੀ ਦਾ ਦੌਰ ਜਾਰੀ ਰਹਿਣ ਦਾ ਅਨੁਮਾਨ ਹੈ। ਮੈਦਾਨਾਂ ਵਿਚ 2 ਅਪ੍ਰੈਲ ਅਤੇ ਪਹਾੜੀ ਅਤੇ ਉੱਚੇ ਪਹਾੜੀ ਇਲਾਕਿਆਂ ਵਿਚ 3 ਤੋਂ 6 ਅਪ੍ਰੈਲ ਤੱਕ ਮੌਸਮ ਸਾਫ ਬਣਿਆ ਰਹੇਗਾ।