ਕਲਰਕ ਦੇ ਅਹੁਦੇ ''ਤੇ ਨਿਕਲੀ ਭਰਤੀ, ਜਾਣੋ ਯੋਗਤਾ ਅਤੇ ਉਮਰ ਸਬੰਧੀ ਪੂਰਾ ਵੇਰਵਾ

Thursday, Sep 26, 2024 - 05:12 PM (IST)

ਰੋਹਤਕ- ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਰੋਹਤਕ ਜ਼ਿਲ੍ਹਾ ਅਦਾਲਤ 'ਚ ਕਲਰਕ ਦੀ ਭਰਤੀ ਨਿਕਲੀ ਹੈ। ਜ਼ਿਲ੍ਹਾ ਅਦਾਲਤ ਨੇ ਇਸ ਭਰਤੀ ਦਾ ਅਧਿਕਾਰਤ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਅਦਾਲਤ ਦੀ ਅਧਿਕਾਰਤ ਵੈੱਬਸਾਈਟ rohtak.dcourts.gov.in 'ਤੇ 24 ਸਤੰਬਰ ਤੋਂ ਕਲਰਕ ਅਤੇ ਡਰਾਈਵਰ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 14 ਅਕਤੂਬਰ ਸ਼ਾਮ 5 ਵਜੇ ਤੱਕ ਹੈ।

ਭਰਤੀ ਡਿਟੇਲ 

ਹਰਿਆਣਾ ਦੀ ਇਸ ਜ਼ਿਲ੍ਹਾ ਅਦਾਲਤ ਦੀ ਭਰਤੀ ਜ਼ਰੀਏ ਕਲਰਕ ਅਤੇ ਡਰਾਈਵਰ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਭਰਤੀ ਜ਼ਰੀਏ ਕਲਰਕ ਦੇ 21 ਅਤੇ ਡਰਾਈਵਰ ਦੀ 1 ਅਸਾਮੀ ਭਰੀ ਜਾਵੇਗੀ।

ਯੋਗਤਾ

ਕਲਰਕ ਦੇ ਅਹੁਦੇ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ B.A/B.Sc ਹੋਣਾ ਚਾਹੀਦਾ ਹੈ। SC ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਨੇ 10ਵੀਂ ਜਮਾਤ ਤੱਕ ਹਿੰਦੀ ਵਿਸ਼ੇ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ। ਜਦਕਿ ਡਰਾਈਵਰ ਲਈ ਉਮੀਦਵਾਰ ਹਿੰਦੀ ਜਾਂ ਪੰਜਾਬੀ ਵਿਸ਼ੇ ਨਾਲ 8ਵੀਂ ਪਾਸ ਹੋਣਾ ਚਾਹੀਦਾ ਹੈ। ਡਰਾਈਵਰ ਕੋਲ ਇਕ ਵੈਧ LTV ਲਾਇਸੈਂਸ ਵੀ ਹੋਣਾ ਚਾਹੀਦਾ ਹੈ।

ਉਮਰ ਹੱਦ

ਜ਼ਿਲ੍ਹਾ ਅਦਾਲਤ ਦੀ ਇਸ ਭਰਤੀ ਲਈ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ ਹੱਦ 18 ਸਾਲ ਅਤੇ ਵੱਧ ਤੋਂ ਵੱਧ 42 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਨਿਯਮਾਂ ਮੁਤਾਬਕ ਰਾਖਵੀਆਂ ਸ਼੍ਰੇਣੀਆਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ। ਉਮਰ ਹੱਦ ਦੀ ਗਣਨਾ 1 ਜਨਵਰੀ, 2024 ਦੇ ਆਧਾਰ 'ਤੇ ਕੀਤੀ ਜਾਵੇਗੀ।

ਤਨਖਾਹ-

ਚੁਣੇ ਗਏ ਉਮੀਦਵਾਰਾਂ ਨੂੰ 25,500/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ-

ਅਦਾਲਤ ਵਿਚ ਕਲਰਕ ਬਣਨ ਲਈ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ 'ਚੋਂ ਲੰਘਣਾ ਪਵੇਗਾ। ਜਿਸ ਵਿਚ ਅੰਗਰੇਜ਼ੀ ਅਤੇ ਜਨਰਲ ਨਾਲੇਜ ਵਿਚੋਂ 50-50 ਸਵਾਲ ਪੁੱਛੇ ਜਾਣਗੇ।

ਰੋਹਤਕ ਜ਼ਿਲ੍ਹਾ ਅਦਾਲਤ ਦੀ ਇਸ ਭਰਤੀ ਵਿਚ ਉਮੀਦਵਾਰਾਂ ਨੂੰ ਆਫਲਾਈਨ ਫਾਰਮ ਭਰਨਾ ਹੋਵੇਗਾ। ਨੋਟੀਫਿਕੇਸ਼ਨ ਤੋਂ ਬਿਨੈ-ਪੱਤਰ ਫਾਰਮ ਨੂੰ ਡਾਊਨਲੋਡ ਕਰਨ ਤੋਂ ਬਾਅਦ ਇਸ ਵਿਚ ਵੇਰਵੇ ਭਰ ਕੇ ਇਸ ਨੂੰ ਸਾਰੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਡਾਕ ਰਾਹੀਂ ਅਤੇ ਬਾਏ ਹੈਂਡ ਅਦਾਲਤ ਦੇ ਦਫ਼ਤਰ ਨੂੰ ਭੇਜਣਾ ਹੋਵੇਗਾ। ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ, ਉਮੀਦਵਾਰ ਜ਼ਿਲ੍ਹਾ ਅਦਾਲਤ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News