CJP ਵਿਰੋਧ ਪ੍ਰਦਰਸ਼ਨ : ਭੁੱਖ ਹੜਤਾਲ ''ਤੇ ਬੈਠੇ ਸੋਨਮ ਵਾਂਗਚੁਕ ਦੀ ਵਿਗੜੀ ਸਿਹਤ ! 5 ਕਿਲੋ ਤੱਕ ਘਟਿਆ ਭਾਰ

Saturday, Jul 04, 2026 - 01:39 PM (IST)

CJP ਵਿਰੋਧ ਪ੍ਰਦਰਸ਼ਨ : ਭੁੱਖ ਹੜਤਾਲ ''ਤੇ ਬੈਠੇ ਸੋਨਮ ਵਾਂਗਚੁਕ ਦੀ ਵਿਗੜੀ ਸਿਹਤ ! 5 ਕਿਲੋ ਤੱਕ ਘਟਿਆ ਭਾਰ

ਨਵੀਂ ਦਿੱਲੀ : ਸਮਾਜ ਸੇਵੀ ਸੋਨਮ ਵਾਂਗਚੁਕ ਦੀ ਜੰਤਰ-ਮੰਤਰ 'ਤੇ ਜਾਰੀ ਭੁੱਖ ਹੜਤਾਲ ਸ਼ਨੀਵਾਰ ਨੂੰ ਸੱਤਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਇਸ ਦੌਰਾਨ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਮੁਤਾਬਕ ਉਨ੍ਹਾਂ ਦਾ ਭਾਰ ਪੰਜ ਕਿਲੋਗ੍ਰਾਮ ਤੱਕ ਘਟ ਗਿਆ ਹੈ ਅਤੇ ਉਸਦੀ ਸਿਹਤ ਤੇਜ਼ੀ ਨਾਲ ਵਿਗੜ ਰਹੀ ਹੈ। ਸੰਗਠਨ ਨੇ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਦੁਹਰਾਈ। 

ਪੜ੍ਹੋ ਇਹ ਵੀ - Work From Home ਖ਼ਤਮ ! ਦਫ਼ਤਰਾਂ ਦਾ ਟਾਈਮ ਵੀ ਹੋ ਗਿਆ Change, ਦਿੱਲੀ ਸਰਕਾਰ ਨੇ ਲਿਆ ਫ਼ੈਸਲਾ

ਸੀਜੇਪੀ ਦੀ ਸ਼ੁਰੂਆਤ ਕਰਨ ਵਾਲੇ ਅਭਿਜੀਤ ਦੀਪਕੇ ਨੇ ਐਕਸ 'ਤੇ ਕਿਹਾ ਕਿ ਵਾਂਗਚੁਕ ਦੀ ਹਾਲਤ ਹਰ ਗੁਜ਼ਰਦੇ ਦਿਨ ਨਾਲ ਵਿਗੜਦੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਨੂੰ ਅਜੇ ਤੱਕ ਉਨ੍ਹਾਂ ਦੇ ਅਹੁਦੇ ਤੋਂ ਕਿਉਂ ਨਹੀਂ ਹਟਾਇਆ ਗਿਆ। ਦੀਪਕ ਨੇ ਕਿਹਾ, "ਸੋਨਮ ਨੇ ਪੰਜ ਕਿਲੋਗ੍ਰਾਮ ਭਾਰ ਘਟਾ ਲਿਆ ਹੈ ਅਤੇ ਉਸਦੀ ਸਿਹਤ ਹਰ ਬੀਤਦੇ ਦਿਨ ਨਾਲ ਵਿਗੜਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੂੰ ਧਰਮਿੰਦਰ ਪ੍ਰਧਾਨ ਨੂੰ ਹਟਾਉਣ ਵਿੱਚ ਕਿੰਨਾ ਸਮਾਂ ਲੱਗੇਗਾ?" ਉਨ੍ਹਾਂ ਪੁੱਛਿਆ, "ਧਰਮਿੰਦਰ ਪ੍ਰਧਾਨ ਮੰਤਰੀ ਮੋਦੀ ਲਈ ਇੰਨੇ ਮਹੱਤਵਪੂਰਨ ਕਿਉਂ ਹਨ ਕਿ ਉਨ੍ਹਾਂ ਨੇ 20 ਵਿਦਿਆਰਥੀਆਂ ਦੀ ਮੌਤ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤੱਕ ਨਹੀਂ ਹਟਾਇਆ?"

ਪੜ੍ਹੋ ਇਹ ਵੀ - ਥਾਣੇ 'ਚ ਬਹਿ ਕੇ ਪੀ ਰਹੇ ਸੀ ਸ਼ਰਾਬ ! ਕੇਰਲ ਪੁਲਸ ਨੇ 3 ਮੁਲਾਜ਼ਮਾਂ ਨੂੰ ਕਰ 'ਤਾ ਸਸਪੈਂਡ

ਦੀਪਕੇ ਨੇ ਇਸ ਹੋਰ ਪੋਸਟ ਵਿਚ ਕਿਹਾ ਕਿ ਜੇਕਰ ਸਮਾਜਿਕ ਕਾਰਕੁੰਨ ਨਾਲ ਕੁਝ ਵੀ ਗਲਤ ਹੋਇਆ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਦੀਪਕੇ ਨੇ ਇਕ ਵਿਅੰਗਮਈ ਕਾਰਟੂਨ ਵੀ ਸਾਂਝਾ ਕੀਤਾ, ਜਿਸ ਵਿਚ ਇਕ ਆਦਮੀ ਉਨ੍ਹਾਂ ਕਾਗਜ਼ਾਂ ਨੂੰ ਖਾਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਨ੍ਹਾਂ 'ਤੇ ਪ੍ਰੀਖਿਆ ਪੇਪਰ ਲਿੱਖਿਆ ਹੋਇਆ ਹੈ ਅਤੇ ਦੋ ਕਾਕਰੋਚ ਉਸ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਹਨ। ਉਨ੍ਹਾਂ ਨੇ ਕਾਰਟੂਮ ਸਾਂਝਾ ਕਰਦੇ ਹੋਏ ਲਿਖਿਆ, 'ਧਰਮਿੰਦਰ ਪ੍ਰਧਾਨ ਵਾਪਸ ਜਾਓ।' ਵਾਂਗਚੁਕ ਨੇ ਸ਼ੁੱਕਰਵਾਰ ਦੇਰ ਰਾਤ 'X' 'ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਖੇਤਰ ਦੀਆਂ ਮੰਗਾਂ 'ਤੇ ਕੇਂਦਰ ਅਤੇ ਲੱਦਾਖ ਦੇ ਪ੍ਰਤੀਨਿਧੀਆਂ ਵਿਚਕਾਰ ਹੋਈ ਗੱਲਬਾਤ ਵਿੱਚ ਹੋਈ ਪ੍ਰਗਤੀ ਦਾ ਸਵਾਗਤ ਕੀਤਾ ਗਿਆ ਅਤੇ ਸਰਕਾਰ ਨੂੰ ਹੁਣ ਸਿੱਖਿਆ ਵਿੱਚ ਜਵਾਬਦੇਹੀ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਗਈ। 

ਪੜ੍ਹੋ ਇਹ ਵੀ - Rain Alert : 3, 4, 5 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! 16 ਸੂਬਿਆਂ 'ਚ IMD ਦਾ ਅਲਰਟ ਜਾਰੀ

ਇਸ ਤੋਂ ਪਹਿਲਾਂ ਲੇਹ ਐਪੈਕਸ ਬਾਡੀ (LAB) ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (KDA) ਦੇ ਆਗੂਆਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਨਾਲ ਪਿਛਲੀ ਮੀਟਿੰਗ ਦੇ ਮਿੰਟਾਂ 'ਤੇ ਮਤਭੇਦਾਂ ਨੂੰ ਹੱਲ ਕਰ ਲਿਆ ਹੈ। ਇਸ ਦੌਰਾਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਨਾਲ ਜੁੜੇ ਛੇ ਵਿਦਿਆਰਥੀ ਵੀ ਜੰਤਰ-ਮੰਤਰ ਵਿਖੇ ਇੱਕ ਵੱਖਰੇ ਪਲੇਟਫਾਰਮ ਤੋਂ ਆਪਣੀ ਭੁੱਖ ਹੜਤਾਲ ਜਾਰੀ ਰੱਖ ਰਹੇ ਹਨ। ਸੀਜੇਪੀ ਦਾ ਇਹ ਅੰਦੋਲਨ 20 ਜੂਨ ਨੂੰ ਨੀਟ ਸਮੇਤ ਪ੍ਰੀਖਿਆ ਪ੍ਰਣਾਲੀ ਵਿੱਚ ਕਥਿਤ ਬੇਨਿਯਮੀਆਂ ਦੇ ਵਿਰੋਧ ਵਿੱਚ ਸ਼ੁਰੂ ਹੋਇਆ ਸੀ।

ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News