ਖ਼ੁਸ਼ਖ਼ਬਰੀ ; ਹੁਣ ਜਨਮ ਸਰਟੀਫਿਕੇਟ ਲਈ ਨਹੀਂ ਲਾਉਣੇ ਪੈਣਗੇ ਦਫ਼ਤਰਾਂ ਦੇ ਗੇੜੇ ! 3 ਦਿਨਾਂ 'ਚ ਹੋਵੇਗਾ ਕੰਮ

Wednesday, Nov 18, 2026 - 03:31 PM (IST)

ਖ਼ੁਸ਼ਖ਼ਬਰੀ ; ਹੁਣ ਜਨਮ ਸਰਟੀਫਿਕੇਟ ਲਈ ਨਹੀਂ ਲਾਉਣੇ ਪੈਣਗੇ ਦਫ਼ਤਰਾਂ ਦੇ ਗੇੜੇ ! 3 ਦਿਨਾਂ 'ਚ ਹੋਵੇਗਾ ਕੰਮ

ਮੁੰਬਈ : ਬ੍ਰਿਹਨਮੁੰਬਈ ਨਗਰ ਨਿਗਮ ਆਪਣੇ ਹਸਪਤਾਲਾਂ ਵਿਚ ਜਨਮ ਲੈਣ ਵਾਲੇ ਬੱਚਿਆਂ ਲਈ 3 ਦਿਨਾਂ ਦੇ ਅੰਦਰ ਜਨਮ ਸਰਟੀਫਿਕੇਟ ਜਾਰੀ ਕਰੇਗਾ। ਇਸ ਨਾਲ ਪੈਦਾ ਹੋਣ ਵਾਲੇ ਬੱਚੇ ਦੇ ਮਾਪਿਆਂ ਨੂੰ ਜਨਮ ਸਰਟੀਫਿਕੇਟ ਲਈ ਨਗਰ ਨਿਗਮ ਵਾਰਡ ਦਫ਼ਤਰਾਂ ਦੇ ਵਾਰ-ਵਾਰ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਬੀਐੱਮਸੀ ਨੇ ਇਕ ਰਿਵੀਜ਼ ਵਿਚ ਕਿਹਾ ਕਿ ਉਸ ਨੇ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਵਿਕੇਂਦਰੀਕ੍ਰਿਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਸਿਰਫ਼ 642 ਰੁਪਏ 'ਚ ਮਿਲੇਗਾ ਗੈਸ ਸਿਲੰਡਰ ! ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਖ਼ਾਸ ਖ਼ਬਰ

ਇਸ ਦੇ ਤਹਿਤ ਸਬੰਧਤ ਹਸਪਤਾਲਾਂ ਦੇ ਡੀਨ ਅਤੇ ਮੈਡੀਕਲ ਸੁਪਰਡੈਂਟਾਂ ਨੂੰ ਆਪਣੀ ਨਿਗਰਾਨੀ ਹੇਠ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਬੀਐਮਸੀ ਨੇ ਕਿਹਾ ਕਿ ਜਨੇਪੇ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮਾਪਿਆਂ ਨੂੰ ਹੁਣ ਜਨਮ ਸਰਟੀਫਿਕੇਟ ਲਈ ਵਾਰਡ ਦਫ਼ਤਰਾਂ ਨਾਲ ਵੱਖਰੇ ਤੌਰ 'ਤੇ ਸੰਪਰਕ ਨਹੀਂ ਕਰਨਾ ਪਵੇਗਾ। ਉਨ੍ਹਾਂ ਨੂੰ ਰਜਿਸਟ੍ਰੇਸ਼ਨ ਦੇ ਤਿੰਨ ਦਿਨਾਂ ਦੇ ਅੰਦਰ-ਅੰਦਰ ਸਰਟੀਫਿਕੇਟ ਪ੍ਰਦਾਨ ਕਰਵਾ ਦਿੱਤਾ ਜਾਵੇਗਾ। ਇਹ ਕਦਮ ਭਾਰਤ ਦੇ ਰਜਿਸਟਰਾਰ ਜਨਰਲ ਦੀ ਪ੍ਰਵਾਨਗੀ ਤੋਂ ਬਾਅਦ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ: ਸੋਨੇ ਦੇ ਗਹਿਣੇ ਖਰੀਦਣ ਤੋਂ ਪਹਿਲਾਂ ਸਾਵਧਾਨ ! ਹਾਲਮਾਰਕ ਦੀ ਸ਼ੁੱਧਤਾ 'ਤੇ CAG ਰਿਪੋਰਟ 'ਚ ਹੋਏ ਵੱਡੇ ਖੁਲਾਸੇ

ਮਹਾਰਾਸ਼ਟਰ ਸਰਕਾਰ ਨੇ ਹਸਪਤਾਲ ਪੱਧਰ 'ਤੇ ਜਨਮ ਰਜਿਸਟ੍ਰੇਸ਼ਨ ਦੀ ਆਗਿਆ ਦੇਣ ਲਈ ਬੀਐਮਸੀ ਦੇ ਪ੍ਰਸਤਾਵ ਨੂੰ ਰਜਿਸਟਰਾਰ ਜਨਰਲ ਨੂੰ ਭੇਜ ਦਿੱਤਾ ਸੀ। ਰਿਲੀਜ਼ ਦੇ ਅਨੁਸਾਰ, ਇਹ ਸਹੂਲਤ ਚਾਰ ਪ੍ਰਮੁੱਖ ਨਗਰ ਨਿਗਮ ਹਸਪਤਾਲਾਂ - ਕੇਈਐਮ ਹਸਪਤਾਲ, ਬੀਵਾਈਐਲ ਨਾਇਰ ਹਸਪਤਾਲ, ਲੋਕਮਾਨਿਆ ਤਿਲਕ ਨਗਰ ਨਿਗਮ ਜਨਰਲ ਹਸਪਤਾਲ ਅਤੇ ਆਰਐਨ ਕੂਪਰ ਹਸਪਤਾਲ ਤੋਂ ਇਲਾਵਾ ਉਪਨਗਰੀਏ ਖੇਤਰਾਂ ਦੇ 16 ਹਸਪਤਾਲਾਂ ਵਿੱਚ ਉਪਲਬਧ ਹੋਵੇਗੀ। ਵਧੀਕ ਨਗਰ ਨਿਗਮ ਕਮਿਸ਼ਨਰ ਪ੍ਰਜਕਤਾ ਲਵਾਂਗਰੇ ਵਰਮਾ ਨੇ ਕਿਹਾ ਕਿ ਲੋਕਾਂ ਲਈ ਪ੍ਰਕਿਰਿਆ ਨੂੰ ਤੇਜ਼ ਅਤੇ ਸੁਵਿਧਾਜਨਕ ਬਣਾਉਣ ਲਈ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਲਈ ਹਸਪਤਾਲਾਂ ਨੂੰ ਜ਼ਰੂਰੀ ਲੌਗਇਨ ਆਈਡੀ ਪ੍ਰਦਾਨ ਕੀਤੇ ਗਏ ਹਨ।

ਇਹ ਵੀ ਪੜ੍ਹੋ: 1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News