ਛੱਠ ਪੂਜਾ ਦੇ ਸਮੇਂ ਲੋਕ ਰੱਖਣ ਇਨ੍ਹਾਂ ਗੱਲ਼ਾਂ ਦਾ ਧਿਆਨ, ਨਹੀਂ ਤਾਂ ਟੁੱਟ ਸਕਦੈ ਤੁਹਾਡਾ ਵਰਤ
Wednesday, Nov 06, 2024 - 06:24 PM (IST)
ਜਲੰਧਰ - ਛੱਠ ਪੂਜਾ ਦਾ ਤਿਉਹਾਰ ਨਹਾਉਣ ਨਾਲ ਸ਼ੁਰੂ ਹੁੰਦਾ ਹੈ। ਇਸ ਸਾਲ ਇਹ ਤਿਉਹਾਰ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਸ਼ਸ਼ਤੀ ਤਿਥੀ ਯਾਨੀ 7 ਨਵੰਬਰ ਨੂੰ ਮਨਾਇਆ ਜਾਵੇਗਾ। ਬਿਹਾਰ, ਯੂਪੀ ਅਤੇ ਝਾਰਖੰਡ ਵਿੱਚ ਛਠ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਛੱਠ ਪੂਜਾ ਦੇ ਤਿਉਹਾਰ ਮੌਕੇ ਔਰਤਾਂ 36 ਘੰਟੇ ਤੱਕ ਨਿਰਜਲਾ ਵਰਤ ਰੱਖਦੀਆਂ ਹਨ। ਛੱਠ ਪੂਜਾ ਦੇ ਪਹਿਲੇ ਦਿਨ ਨਹਾਏ ਖਾਏ ਹੁੰਦਾ ਹੈ, ਜਿਸ ਵਿਚ ਔਰਤਾਂ ਸਾਤਵਿਕ ਭੋਜਨ ਦਾ ਸੇਵਨ ਕਰਦੀਆਂ ਹਨ। ਦੂਜੇ ਦਿਨ ਖਰਨਾ ਹੁੰਦਾ ਹੈ। ਇਸ ਦਿਨ ਗੁੜ ਦੀ ਖੀਰ ਬਣਾਈ ਜਾਂਦੀ ਹੈ। ਫਿਰ ਛੱਠ ਦੇ ਤੀਜੇ ਦਿਨ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ, ਜਿਸ ਨੂੰ ਸੰਧਿਆ ਅਰਘ ਕਿਹਾ ਜਾਂਦਾ ਹੈ। ਛੱਠ ਪੂਜਾ ਦੇ ਆਖਰੀ ਦਿਨ ਊਸ਼ਾ ਅਰਘ ਦਿੱਤਾ ਜਾਂਦਾ ਹੈ। ਇਸ ਦਿਨ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਛੱਠ ਦਾ ਵਰਤ ਪੂਰਾ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ - ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!
ਦੱਸ ਦੇਈਏ ਕਿ ਛੱਠ ਪੂਜਾ ਦਾ ਵਰਤ ਸਭ ਤੋਂ ਔਖੇ ਵਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਿਉਂਕਿ ਇਸ ਵਰਤ ਨਾਲ ਸਬੰਧਤ ਨਿਯਮ ਬਹੁਤ ਔਖੇ ਹਨ। ਛੱਠ ਪੂਜਾ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਵਰਤ ਰੱਖਣ ਦਾ ਲਾਭ ਨਹੀਂ ਮਿਲਦਾ। ਇਸੇ ਲਈ ਜੇਕਰ ਤੁਸੀਂ ਛੱਠ ਦਾ ਵਰਤ ਰੱਖ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਨਹੀਂ ਤਾਂ ਤੁਹਾਡਾ ਵਰਤ ਟੁੱਟ ਸਕਦਾ ਹੈ।
ਸਫ਼ਾਈ ਦਾ ਰੱਖੋ ਧਿਆਨ
ਛੱਠ ਪੂਜਾ ਵਿੱਚ ਸਫ਼ਾਈ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਲਈ ਜਿਸ ਥਾਂ 'ਤੇ ਛਠ ਪੂਜਾ ਦਾ ਪ੍ਰਸ਼ਾਦ ਬਣਦਾ ਹੈ, ਉਸ ਥਾਂ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਛੱਠ ਪੂਜਾ ਦਾ ਪ੍ਰਸ਼ਾਦ ਗੰਦੇ ਹੱਥਾਂ ਨਾਲ ਨਹੀਂ ਬਣਾਉਣਾ ਚਾਹੀਦਾ। ਘਰ 'ਚ ਜਿੱਥੇ ਖਾਣਾ ਪਕਾਇਆ ਜਾਂਦਾ ਹੈ, ਉਸ ਸਥਾਨ 'ਤੇ ਛਠ ਪੂਜਾ ਦਾ ਪ੍ਰਸ਼ਾਦ ਨਾ ਬਣਾਉਣਾ ਹੀ ਬਿਹਤਰ ਹੈ।
ਇਹ ਵੀ ਪੜ੍ਹੋ - ਡਿਊਟੀ ਤੋਂ ਘਰ ਆਈ ਮਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਧੀ ਨੂੰ ਦੇਖ ਮਾਰੀਆਂ ਚੀਕਾਂ
ਨਾਨ ਵੈਜ ਨਾ ਖਾਓ
ਛੱਠ ਦਾ ਵਰਤ ਰੱਖਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਛਠ ਪੂਜਾ ਦੌਰਾਨ ਮਾਸਾਹਾਰੀ ਭੋਜਨ ਨਹੀਂ ਖਾਣਾ ਚਾਹੀਦਾ। ਕਹਿੰਦੇ ਹਨ ਕਿ ਵਰਤ ਰੱਖਣ ਵਾਲੇ ਨੂੰ ਬਾਹਰੋਂ ਹੀ ਨਹੀਂ ਅੰਦਰੋਂ ਵੀ ਸਾਫ਼ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਛਠ ਪੂਜਾ ਦਾ ਪ੍ਰਸਾਦ ਅਜਿਹੇ ਕਿਸੇ ਵੀ ਭਾਂਡੇ ਵਿਚ ਨਾ ਬਣਾਓ, ਜਿਸ ਵਿਚ ਮਾਸਾਹਾਰੀ ਭੋਜਨ ਪਕਾਇਆ ਗਿਆ ਹੋਵੇ।
ਬੱਚਿਆਂ ਨੂੰ ਪੂਜਾ ਤੋਂ ਦੂਰ ਰੱਖੋ
ਛੱਠ ਪੂਜਾ ਵਾਲੇ ਦਿਨ ਇਸ ਗੱਲ ਦਾ ਧਿਆਨ ਰੱਖੋ ਕਿ ਬੱਚੇ ਹੱਥਾਂ ਨੂੰ ਸਾਫ਼ ਕਿਤੇ ਬਿਨਾਂ ਕਿਸੇ ਵੀ ਪੂਜਾ ਦੀ ਵਸਤੂ ਨੂੰ ਨਾ ਛੂਹਣ। ਜੇਕਰ ਬੱਚੇ ਕਿਸੇ ਚੀਜ਼ ਨੂੰ ਹੱਥ ਲੱਗਾ ਦਿੰਦੇ ਹਨ ਤਾਂ ਉਸ ਵਸਤੂ ਦੀ ਵਰਤੋਂ ਨਾ ਕਰੋ। ਬੱਚੇ ਪ੍ਰਸ਼ਾਦ ਖਾਣ ਦੀ ਜ਼ਿੱਦ ਕਰਦੇ ਹਨ ਪਰ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਜਦੋਂ ਤੱਕ ਛਠ ਦਾ ਤਿਉਹਾਰ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਬੱਚੇ ਪ੍ਰਸ਼ਾਦ ਨੂੰ ਜੂਠਾ ਨਾ ਕਰ ਦੇਣ।
ਇਹ ਵੀ ਪੜ੍ਹੋ - ਸਰਕਾਰੀ ਕਰਮਚਾਰੀਆਂ ਨੇ ਭੁੱਲ ਕੇ ਵੀ ਕੀਤਾ ਆਹ ਕੰਮ, ਤਾਂ ਜਾਵੇਗੀ ਨੌਕਰੀ, ਜਾਰੀ ਹੋਏ ਹੁਕਮ
ਨਕਾਰਾਤਮਕਤਾ ਤੋਂ ਬਚੋ
ਛੱਠ ਪੂਜਾ ਦੌਰਾਨ ਕਿਸੇ ਨੂੰ ਅਪਸ਼ਬਦ ਅਤੇ ਭੱਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ। ਵਰਤ ਦੇ ਦਿਨਾਂ ਵਿਚ ਲੜਾਈ-ਝਗੜਾ ਨਹੀਂ ਕਰਨਾ ਚਾਹੀਦਾ। ਜੇਕਰ ਕੋਈ ਲੜ ਰਿਹਾ ਹੈ ਤਾਂ ਉਸ ਥਾਂ ਤੋਂ ਦੂਰ ਚਲੇ ਜਾਓ। ਇਸ ਵਰਤ ਦੌਰਾਨ ਲੋਕ ਆਪਣੇ ਮਨ ਨੂੰ ਸ਼ਾਂਤ ਅਤੇ ਵੱਧ ਤੋਂ ਵੱਧ ਸਕਾਰਾਤਮਕ ਊਰਜਾ ਨਾਲ ਭਰਿਆ ਹੋਇਆ ਰੱਖਣ।
ਛੱਠ ਪੂਜਾ ਦਾ ਪ੍ਰਸ਼ਾਦ
ਛੱਠ ਪੂਜਾ ਦਾ ਪ੍ਰਸ਼ਾਦ ਵਰਤ ਰੱਖਣ ਵਾਲੇ ਵਿਅਕਤੀ ਨੂੰ ਹੀ ਬਣਾਉਣਾ ਚਾਹੀਦਾ ਹੈ। ਇਸ ਪ੍ਰਸਾਦ ਨੂੰ ਕੋਈ ਵੀ ਹੋਰ ਸ਼ਖ਼ਸ ਨਾ ਬਣਾਵੇ। ਵਰਤ ਰੱਖਣ ਵਾਲੇ ਮੈਂਬਰ ਨੂੰ ਪੂਜਾ ਦਾ ਪ੍ਰਸਾਦ ਜ਼ਰੂਰ ਤਿਆਰ ਕਰਨਾ ਚਾਹੀਦਾ ਹੈ ਜਾਂ ਇਸ ਵਿੱਚ ਮਦਦ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਕੋਈ ਹੋਰ ਪ੍ਰਸਾਦ ਨੂੰ ਹੱਥ ਤੱਕ ਨਾ ਲਗਾਵੇ।
ਇਹ ਵੀ ਪੜ੍ਹੋ - ਹਵਾਈ ਯਾਤਰੀਆਂ ਲਈ ਵੱਡੀ ਖ਼ਬਰ! ਹੁਣ ਇੰਝ ਹੋਵੇਗੀ ਇੰਟਰਨੈੱਟ ਦੀ ਵਰਤੋਂ
ਛੱਠ ਪੂਜਾ ਦੇ ਕੱਪੜੇ
ਛਠ ਪੂਜਾ ਦੌਰਾਨ ਪਹਿਨੇ ਜਾਣ ਵਾਲੇ ਕੱਪੜੇ ਅਟੁੱਟ ਹੋਣੇ ਚਾਹੀਦੇ ਹਨ। ਇਸ ਵਰਤ ਦੀ ਪੂਜਾ ਦੌਰਾਨ ਔਰਤਾਂ ਨੂੰ ਡਿੱਗਣ ਵਾਲੀਆਂ ਸਾੜੀਆਂ ਨਹੀਂ ਪਾਉਣੀਆਂ ਚਾਹੀਦੀਆਂ। ਪੂਜਾ ਦੌਰਾਨ ਪਹਿਨੇ ਜਾਣ ਵਾਲੇ ਕੱਪੜਿਆਂ 'ਤੇ ਸੂਈ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਬਾਂਸ ਦੇ ਬਣੇ ਟੋਕਰੇ ਦੀ ਵਰਤੋਂ
ਦੱਸ ਦੇਈਏ ਕਿ ਛੱਟ ਪੂਜਾ ਦਾ ਵਰਤ ਰੱਖਣ ਵਾਲੇ ਲੋਕਾਂ ਨੂੰ ਪੂਜਾ ਵਿੱਚ ਸਿਰਫ਼ ਸੂਪ ਦੇ ਕਟੋਰੇ ਜਾਂ ਬਾਂਸ ਦੇ ਬਣੇ ਟੋਕਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਸਮੇਂ ਵਰਤ ਰੱਖਣ ਵਾਲੇ ਨੂੰ ਇੱਕ ਚਟਾਈ ਵਿਛਾ ਕੇ ਜ਼ਮੀਨ 'ਤੇ ਸੌਣਾ ਚਾਹੀਦਾ ਹੈ।
ਇਹ ਵੀ ਪੜ੍ਹੋ - Pizza ਖਾਣ ਦੇ ਸ਼ੌਕੀਨ ਲੋਕ ਸਾਵਧਾਨ! ਨਿਕਲੇ ਜ਼ਿੰਦਾ ਕੀੜੇ, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8