ਵੈਸ਼ਣੋ ਦੇਵੀ ਦੀ ਹਵਾਈ ਟਿਕਟ ਲਈ ਸੁਸ਼ਮਾ ਦੇ ਫਰਜੀ ਪੱਤਰ ਦੀ ਵਰਤੋਂ ਕਰਨ ਵਾਲਾ ਨੌਜਵਾਨ ਗ੍ਰਿਫਤਾਰ

Friday, Jan 03, 2020 - 12:55 PM (IST)

ਵੈਸ਼ਣੋ ਦੇਵੀ ਦੀ ਹਵਾਈ ਟਿਕਟ ਲਈ ਸੁਸ਼ਮਾ ਦੇ ਫਰਜੀ ਪੱਤਰ ਦੀ ਵਰਤੋਂ ਕਰਨ ਵਾਲਾ ਨੌਜਵਾਨ ਗ੍ਰਿਫਤਾਰ

ਜੰਮੂ—ਜੰਮੂ ਕਸ਼ਮੀਰ ਪੁਲਸ ਦੀ ਅਪਰਾਧ ਸ਼ਾਖਾ ਨੇ 2017 'ਚ ਮਾਤਾ ਵੈਸ਼ਣੋ ਦੇਵੀ ਗੁਫਾ ਮੰਦਰ ਤੱਕ ਹਵਾਈ ਟਿਕਟ ਪ੍ਰਾਪਤ ਕਰਨ ਲਈ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਕਥਿਤ ਤੌਰ 'ਤੇ ਫਰਜੀ ਪੱਤਰਾਂ ਦੀ ਵਰਤੋਂ ਕਰਨ ਵਾਲੇ ਇੱਕ ਵਿਅਕਤੀ ਨੂੰ ਖਿਲਾਫ ਵੀਰਵਾਰ ਨੂੰ ਦੋਸ਼ ਪੱਤਰ ਦਾਖਲ ਕੀਤਾ ਹੈ। ਇੱਕ ਅਧਿਕਾਰਤ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦੋਸ਼ੀ ਸੰਦੀਪ ਕੌਲ ਨੇ ਸਾਬਕਾ ਵਿਦੇਸ਼ ਮੰਤਰੀ ਦੇ ਨਾਂ ਦੇ ਫਰਜੀ ਪੱਤਰਾਂ ਦੇ ਆਧਾਰ 'ਤੇ ਟਿਕਟ ਹਾਸਲ ਕਰ ਕੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਬਲੈਕ 'ਚ ਵੇਚ ਦਿੱਤਾ ਸੀ। ਪਹਿਲਾ ਰਣਬੀਰ ਪੈਨਲ ਕੋਡ ਨਾਲ ਸਬੰਧਿਤ ਧਾਰਾਵਾਂ ਤਹਿਤ ਕਟੜਾ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਬਾਅਦ 'ਚ ਇਸ ਨੂੰ ਜੰਮੂ ਅਪਰਾਧ ਸ਼ਾਖਾ ਦੇ ਕੋਲ ਭੇਜ ਦਿੱਤਾ ਗਿਆ ਸੀ। ਬੁਲਾਰੇ ਨੇ ਇਹ ਵੀ ਦੱਸਿਆ ਹੈ ਕਿ ਕਟੜਾ ਦੀ ਅਦਾਲਤ 'ਚ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ।


author

Iqbalkaur

Content Editor

Related News