ਚੰਨ ਦੇ ਦੂਜੇ ਪੰਧ ''ਚ ਪੁੱਜਿਆ ''ਚੰਦਰਯਾਨ-2'' 7 ਦਿਨਾਂ ਤੱਕ ਇਸੇ ''ਚ ਘੁੰਮੇਗਾ

08/21/2019 3:33:53 PM

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਯਾਨੀ ਬੁੱਧਵਾਰ ਨੂੰ ਇਕ ਹੋਰ ਕਾਮਯਾਬੀ ਹਾਸਲ ਹੋਈ ਹੈ। 'ਚੰਦਰਯਾਨ-2' ਨੇ ਚੰਨ ਦੇ ਦੂਜੇ ਪੰਧ 'ਚ ਸਫ਼ਲਤਾਪੂਰਵਕ ਪ੍ਰਵੇਸ਼ ਕਰ ਲਿਆ ਹੈ। ਬੁੱਧਵਾਰ ਦੁਪਹਿਰ 12.30 ਵਜੇ ਤੋਂ ਡੇਢ ਵਜੇ ਦਰਮਿਆਨ ਦੂਜੇ ਪੰਧ ਐੱਲ.ਬੀ.ਐੱਨ.-2 'ਚ ਚੰਦਰਯਾਨ-2 ਦਾਖਲ ਹੋਇਆ। ਖਾਸ ਗੱਲ ਇਹ ਹੈ ਕਿ ਚੰਦਰਯਾਨ-2 ਹੁਣ ਇਸੇ ਪੰਧ 'ਚ ਅਗਲੇ 7 ਦਿਨਾਂ ਤੱਕ ਚੰਨ ਦਾ ਚੱਕਰ ਲਗਾਏਗਾ। ਇਹ ਚੱਕਰ 118 ਕਿਲੋਮੀਟਰ ਦੀ ਏ.ਪੀ.ਜੀ. ਅਤੇ 4,412 ਕਿਲੋਮੀਟਰ ਦੀ ਪੋਰੀਜੀ ਵਾਲੇ ਅੰਡਾਕਾਰ ਪੰਧ 'ਚ ਲਗਾਏਗਾ। ਇਸਰੋ ਨੇ ਵਿਗਿਆਨੀਆਂ ਵਲੋਂ 28 ਅਗਸਤ ਨੂੰ ਇਸ ਨੂੰ ਚੰਨ ਦੇ ਤੀਜੇ ਪੰਧ 'ਚ ਸ਼ਿਫਟ ਕੀਤਾ ਜਾਵੇਗਾ।

ਚੰਦਰਮਾ ਦੇ ਚਾਰੇ ਪਾਸੇ ਲਗਾਏਗਾ ਚੱਕਰ
ਇਸਰੋ ਦਾ ਬੇਹੱਦ ਮਹੱਤਵਪੂਰਨ ਪ੍ਰਾਜੈਕਟ ਚੰਦਰਯਾਨ-2 30 ਦਿਨਾਂ ਦੇ ਸਫ਼ਰ ਤੋਂ ਬਾਅਦ ਚੰਨ ਦੇ ਪਹਿਲੇ ਪੰਧ 'ਚ ਕੱਲ ਯਾਨੀ ਮੰਗਲਵਾਰ ਨੂੰ ਸਫ਼ਲਤਾਪੂਰਵਕ ਪਹੁੰਚ ਗਿਆ ਸੀ। ਚੰਦਰਯਾਨ-2 ਦੇ ਇਸ ਮੁਸ਼ਕਲ ਫੇਜ਼ ਨੂੰ ਪਾਰ ਕਰਨ ਤੋਂ ਬਾਅਦ ਇਸਰੋ ਦੇ ਚੇਅਰਮੈਨ ਡਾਕਟਰ ਕੇ. ਸੀਵਾਨ ਨੇ ਪ੍ਰੈੱਸ ਵਾਰਤਾ ਕਰ ਕੇ ਜਾਣਕਾਰੀ ਦਿੱਤੀ ਸੀ। ਸੀਵਾਨ ਨੇ ਕਿਹਾ ਸੀ ਕਿ ਪੁਲਾੜ ਯਾਨ ਨੇ ਅੱਜ ਇਕ ਮੀਲ ਦਾ ਪੱਥਰ ਪਾਰ ਕਰ ਲਿਆ। ਇਹ ਪੂਰੀ ਪ੍ਰਕਿਰਿਆ 30 ਮਿੰਟ ਤੱਕ ਚੱਲੀ। ਉਸ ਨੂੰ ਸਹੀ ਤਰੀਕੇ ਨਾਲ ਤੈਅ ਆਰਬਿਟਰ 'ਚ ਰੱਖਿਆ ਗਿਆ। ਹੁਣ ਇਹ 88 ਡਿਗਰੀ ਦੇ ਝੁਕਾਅ ਨਾਲ ਚੰਦਰਮਾ ਦੇ ਚਾਰੇ ਪਾਸੇ ਚੱਕਰ ਲੱਗਾ ਰਿਹਾ ਹੈ।

7 ਸਤੰਬਰ ਨੂੰ ਚੰਨ ਦੀ ਸਤਿਹ 'ਤੇ ਉਤਰੇਗਾ 'ਚੰਦਰਯਾਨ-2'
ਜ਼ਿਕਰਯੋਗ ਹੈ ਕਿ 7 ਸਤੰਬਰ ਨੂੰ ਚੰਦਰਯਾਨ-2 ਚੰਨ ਦੀ ਸਤਿਹ 'ਤੇ ਉਤਰੇਗਾ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਲੈਂਡਰ ਵਿਕਰਮ ਆਪਣੇ ਆਰਬਿਟਰ ਤੋਂ ਵੱਖ ਹੋ ਜਾਵੇਗਾ। ਇਸ ਤੋਂ ਬਾਅਦ ਲੈਂਡਰ ਵਿਕਰਮ 7 ਸਤੰਬਰ ਨੂੰ ਚੰਨ ਦੀ ਸਤਿਹ 'ਤੇ ਉਤਰ ਜਾਵੇਗਾ। ਹੁਣ ਹਰ ਕਿਸੇ ਨੂੰ 7 ਸਤੰਬਰ ਦਾ ਇੰਤਜ਼ਾਰ ਹੈ, ਜਦੋਂ ਚੰਦਰਯਾਨ-2 ਚੰਨ 'ਤੇ ਉਤਰੇਗਾ ਪਰ ਇਸ ਤੋਂ ਪਹਿਲਾਂ ਹਾਲੇ ਇਸ ਨੂੰ ਕਈ ਅਹਿਮ ਪੜਾਵਾਂ ਤੋਂ ਲੰਘਣਾ ਹੋਵੇਗਾ।


DIsha

Content Editor

Related News