ਹਿਮਾਚਲ ਦੇ 8 ਜ਼ਿਲ੍ਹਿਆਂ ''ਚ ਮੀਂਹ ਤੇ ਬਰਫ਼ਬਾਰੀ ਦੇ ਆਸਾਰ, ਐਡਵਾਈਜ਼ਰੀ ਜਾਰੀ

Saturday, Dec 16, 2023 - 04:53 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ 8 ਜ਼ਿਲ੍ਹਿਆਂ 'ਚ ਸ਼ਨੀਵਾਰ ਨੂੰ ਮੀਂਹ ਅਤੇ ਬਰਫ਼ਬਾਰੀ ਦੇ ਆਸਾਰ ਹਨ। ਇਸ ਦੌਰਾਨ ਪਹਾੜਾਂ 'ਤੇ ਜਿੱਥੇ ਬਰਫ਼ ਪੈ ਸਕਦੀ ਹੈ ਤਾਂ ਉੱਥੇ ਹੀ ਕਈ ਖੇਤਰਾਂ ਵਿਚ ਮੀਂਹ ਦੇ ਆਸਾਰ ਹਨ। ਇਸ ਨੂੰ ਵੇਖਦੇ ਹੋਏ ਆਮ ਲੋਕਾਂ ਲਈ ਸਲਾਹ-ਮਸ਼ਵਰਾ ਜਾਰੀ ਕੀਤਾ ਗਿਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਅੱਜ ਹਿਮਾਚਲ ਪ੍ਰਦੇਸ਼ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। 

ਇਸ ਦੌਰਾਨ ਜਿੱਥੇ ਪਹਾੜਾਂ 'ਤੇ ਬਰਫ਼ਬਾਰੀ ਹੋ ਸਕਦੀ ਹੈ, ਉੱਥੇ ਕਈ ਇਲਾਕਿਆਂ ਵਿਚ ਮੀਂਹ ਦੇ ਵੀ ਆਸਾਰ ਹਨ। ਐਤਵਾਰ ਤੋਂ ਹਾਲਾਂਕਿ ਮੌਸਮ ਫਿਰ ਸਾਫ ਹੋ ਜਾਵੇਗਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਵਲੋਂ ਜਾਰੀ ਤਾਜ਼ਾ ਪੂਰਵ ਅਨੁਮਾਨ ਮੁਤਾਬਕ ਅੱਜ ਹਿਮਾਚਲ ਦੇ ਮੱਧ ਅਤੇ ਉੱਚ ਪਹਾੜੀ ਖੇਤਰਾਂ ਵਿਚ ਮੌਸਮ ਖਰਾਬ ਰਹੇਗਾ। ਇਸ ਦੌਰਾਨ ਕਿੰਨੌਰ, ਲਾਹੌਲ-ਸਪੀਤੀ, ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਚੰਬਾ ਦੇ ਕਈ ਹਿੱਸਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

ਜੇਕਰ ਅੱਜ ਪ੍ਰਦੇਸ਼ 'ਚ ਮੀਂਹ ਅਤੇ ਬਰਫ਼ਬਾਰੀ ਹੁੰਦੀ ਹੈ ਤਾਂ ਤਾਪਮਾਨ ਵਿਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧ ਰਹੀ ਠੰਡ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਨੂੰ ਸਰੀਰ ਵਿਚ ਗਰਮੀ ਦੇ ਪ੍ਰਵਾਹ ਨੂੰ ਬਣਾ ਕੇ ਰੱਖਣ ਅਤੇ ਪੌਸ਼ਟਿਕ ਭੋਜਨ ਅਤੇ ਗਰਮ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਲਈ ਕਿਹਾ ਗਿਆ ਹੈ।


Tanu

Content Editor

Related News