ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ''ਚ 10ਵੀਂ-12ਵੀਂ ਪਾਸ ਲਈ ਭਰਤੀਆਂ, ਮਿਲੇਗੀ ਲੱਖਾਂ ''ਚ ਤਨਖਾਹ
Friday, Apr 18, 2025 - 10:59 AM (IST)

ਨਵੀਂ ਦਿੱਲੀ- ਭਾਰਤ ਸਰਕਾਰ ਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਗਰੁੱਪ ਏ, ਬੀ ਅਤੇ ਸੀ ਕੈਟੇਗਰੀ ਦੇ ਅਧੀਨ 60 ਤੋਂ ਵੱਧ ਅੁਹਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸਾਇੰਟਿਸਟ ਸਣੇ ਹੋਰ 69 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 28 ਅਪ੍ਰੈਲ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
10ਵੀਂ, 12ਵੀਂ, ਇੰਜੀਨੀਅਰ, ਤਕਨਾਲੋਜੀ, ਲਾਅ, ਮੈਕੇਨਿਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ 'ਚ ਬੈਚਲਰ ਡਿਗਰੀ, ਮਾਸਟਰ ਡਿਗਰੀ ਹੋਵੇ।
ਅਹੁਦੇ ਅਨੁਸਾਰ ਅਨੁਭਵ ਅਤੇ ਟਾਈਪਿੰਗ ਸਪੀਡ
ਉਮਰ
ਉਮੀਦਵਾਰ ਦੀ ਉਮਰ 18 ਤੋਂ 35 ਸਾਲ ਤੈਅ ਕੀਤੀ ਗਈ ਹੈ। ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ 'ਚ ਛੋਟ ਦਿੱਤੀ ਜਾਵੇਗੀ।
ਤਨਖਾਹ
ਉਮੀਦਵਾਰ ਨੂੰ ਅਹੁਦੇ ਅਨੁਸਾਰ 18,000-1,77,500 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।