ਸੀਮੈਂਟ ਪਲਾਂਟ ਦੇ ਕੰਪਲੈਕਸ ''ਚ ਡਿੱਗੇ ਲੋਹੇ ਦੇ ਢਾਂਚੇ ਦੇ ਮਲਬੇ ''ਚੋਂ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ
Saturday, Jan 18, 2025 - 03:56 PM (IST)
ਭੁਵਨੇਸ਼ਵਰ- ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ 'ਚ ਇਕ ਸੀਮੈਂਟ ਪਲਾਂਟ ਦੇ ਕੰਪਲੈਕਸ 'ਚ ਡਿੱਗੇ ਇਕ ਲੋਹੇ ਦੇ ਢਾਂਚੇ ਦੇ ਮਲਬੇ 'ਚੋਂ 36 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਸ਼ਨੀਵਾਰ ਨੂੰ ਤਿੰਨ ਲਾਪਤਾ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੁਸ਼ਾਂਤ ਰਾਊਤ (58), ਰਣਜੀਤ ਭੋਲ (24) ਅਤੇ ਦਸ਼ਰਥ ਪਾਤਰਾ (42) ਵਜੋਂ ਹੋਈ ਹੈ, ਜਿਨ੍ਹਾਂ ਨੂੰ ਰਾਜਗਾਂਗਪੁਰ ਦੇ ਕੈਪਟਿਵ ਪਾਵਰ ਪਲਾਂਟ 'ਚ ਇਕ ਠੇਕੇਦਾਰ ਕੋਲ ਕੰਮ ਕਰਦੇ ਸਨ।
ਪੱਛਮੀ ਰੇਂਜ (ਰਾਊਰਕੇਲਾ) ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ ਬ੍ਰਿਜੇਸ਼ ਕੁਮਾਰ ਰਾਏ ਨੇ ਕਿਹਾ ਕਿ ਵੀਰਵਾਰ ਸ਼ਾਮ ਨੂੰ ਕੋਲ ਹਾਪਰ (ਵੱਡੀ ਮਾਤਰਾ 'ਚ ਕੋਲਾ ਸਟੋਰ ਕਰਨ ਲਈ ਵਰਤਿਆ ਜਾਣ ਵਾਲਾ ਇਕ ਵੱਡਾ ਲੋਹੇ ਦਾ ਢਾਂਚਾ) ਢਹਿ ਜਾਣ ਤੋਂ ਬਾਅਦ ਮਜ਼ਦੂਰ ਫਸ ਗਏ ਸਨ। ਕੰਪਨੀ ਨੇ ਪਹਿਲਾਂ ਇਕ ਬਿਆਨ 'ਚ ਕਿਹਾ ਸੀ ਕਿ ਕੋਲਾ ਹਾਪਰ ਡਾਲਮੀਆ ਸੀਮੈਂਟ ਦੁਆਰਾ ਨਿਯੁਕਤ ਇਕ ਤੀਜੀ-ਧਿਰ ਵਿਕਰੇਤਾ ਦੁਆਰਾ ਚਲਾਇਆ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ 60 ਤੋਂ ਵੱਧ ਮਜ਼ਦੂਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ। ਫਾਇਰ ਵਿਭਾਗ, ਓਡੀਸ਼ਾ ਡਿਜ਼ਾਸਟਰ ਰੈਪਿਡ ਐਕਸ਼ਨ ਫੋਰਸ (ਓਡੀਆਰਏਐੱਫ) ਅਤੇ ਸਥਾਨਕ ਪੁਲਸ ਟੀਮ ਦੇ ਕਰਮਚਾਰੀਆਂ ਨੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8