ਕੇਂਦਰ ਸਰਕਾਰ ਦੀ ਚਿਤਾਵਨੀ : ਖ਼ਤਮ ਨਹੀਂ ਹੋਈ ਹੈ ਕੋਰੋਨਾ ਦੀ ਦੂਜੀ ਲਹਿਰ, ਸਾਵਧਾਨੀ ਨਾਲ ਮਨਾਓ ਤਿਉਹਾਰ

Thursday, Aug 26, 2021 - 05:45 PM (IST)

ਕੇਂਦਰ ਸਰਕਾਰ ਦੀ ਚਿਤਾਵਨੀ : ਖ਼ਤਮ ਨਹੀਂ ਹੋਈ ਹੈ ਕੋਰੋਨਾ ਦੀ ਦੂਜੀ ਲਹਿਰ, ਸਾਵਧਾਨੀ ਨਾਲ ਮਨਾਓ ਤਿਉਹਾਰ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਮਹਾਮਾਰੀ ਪ੍ਰਬੰਧਨ ਲਈ ਸਤੰਬਰ ਅਤੇ ਅਕਤੂਬਰ ਦਾ ਮਹੀਨਾ ਮਹੱਤਵਪੂਰਨ ਹੋਵੇਗਾ ਅਤੇ ਚਿਤਾਵਨੀ ਦਿੱਤੀ ਕਿ ਤਿਉਹਾਰ ਕੋਰੋਨਾ ਦੇ ਉਪਯੁਕਤ ਆਚਰਨ ਅਨੁਸਾਰ ਮਨਾਏ ਜਾਣੇ ਚਾਹੀਦੇ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਦੇਸ਼ ’ਚ ਹਾਲੇ ਦੂਜੀ ਲਹਿਰ ਜਾਰੀ ਹੈ। ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੇ ਜਨਰਲ ਡਾਇਰੈਕਟਰ ਬਲਰਾਮ ਭਾਰਗਵ ਨੇ ਕਿਹਾ ਕਿ ਟੀਕਾ ਬੀਮਾਰੀ ’ਚ ਸੁਧਾਰ ਲਿਆਉਣ ਲਈ ਹੈ ਨਾ ਕਿ ਇਸ ਨੂੰ ਰੋਕਣ ਲਈ, ਇਸ ਲਈ ਟੀਕਾਕਰਨ ਤੋਂ ਬਾਅਦ ਵੀ ਮਾਸਕ ਦੀ ਵਰਤੋਂ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ। ਭੂਸ਼ਣ ਨੇ ਕਿਹਾ,‘‘ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਹਾਲੇ ਵੀ ਜਾਰੀ ਹੈ। ਦੂਜੀ ਲਹਿਰ ਹਾਲੇ ਖ਼ਤਮ ਨਹੀਂ ਹੋਈ ਹੈ ਅਤੇ ਇਸ ਲਈ ਸਾਨੂੰ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ, ਖ਼ਾਸ ਕਰ ਕੇ ਹਰ ਤਿਉਹਾਰ ਤੋਂ ਬਾਅਦ ਸੰਕਰਮਣ ਦੇ ਮਾਮਲਿਆਂ ’ਤ ਵਾਧਾ ਦੇਖਦੇ ਹੋਏ।’’ ਉਨ੍ਹਾਂ ਕਿਹਾ,‘‘ਸਤੰਬਰ ਅਤੇ ਅਕਤੂਬਰ ਦੇ ਮਹੀਨੇ ਸਾਡੇ ਲਈ ਮਹੱਤਵਪੂਰਨ ਹਨ, ਕਿਉਂਕਿ ਅਸੀਂ ਨਵੇਂ ਤਿਉਹਾਰ ਮਨਾਉਣ ਜਾ ਰਹੇ ਹਨ। ਇਸ ਲਈ ਕੋਰੋਨਾ ਉਪਯੁਕਤ ਰਵੱਈਆ ਅਪਣਾਉਂਦੇ ਹੋਏ ਤਿਉਹਾਰ ਮਨਾਏ ਜਾਣੇ ਚਾਹੀਦੇ ਹਨ।’’ 

ਇਹ ਵੀ ਪੜ੍ਹੋ : ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਦੇਸ਼ ’ਚ 24 ਘੰਟਿਆਂ ਦੌਰਾਨ 46,164 ਨਵੇਂ ਮਾਮਲੇ ਆਏ ਸਾਹਮਣੇ

ਸਰਕਾਰ ਨੇ ਕਿਹਾ ਕਿ ਭਾਰਤ ਦੇ 41 ਜ਼ਿਲ੍ਹਿਆਂ ’ਚ ਕੋਰੋਨਾ ਦੀ ਸੰਕਰਮਣ ਦਰ 10 ਫੀਸਦੀ ਤੋਂ ਵੱਧ ਹੈ। ਸਰਕਾਰ ਅਨੁਸਾਰ ਪਿਛਲੇ ਹਫ਼ਤੇ ਕੋਰੋਨਾ ਦੇ ਕੁੱਲ ਮਾਮਲਿਆਂ ’ਚੋਂ 58.4 ਫੀਸਦੀ ਕੇਰਲ ’ਚ ਸਾਹਮਣੇ ਆਏ। ਇਸ ਨੇ ਕਿਹਾ,‘‘ਕੇਰਲ ਇਕਮਾਤਰ ਸੂਬਾ ਹੈ, ਜਿੱਥੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੋਂ ਵੱਧ ਹੈ, ਜਦੋਂ ਕਿ 4 ਸੂਬਿਆਂ ’ਚ ਇਹ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਲਿਆਂਦਾ ਗਿਆ ਹੈ ਅਤੇ ਉਨ੍ਹਾਂ ’ਚੋਂ ਕੁਝ ਕੋਰੋਨਾ ਪੀੜਤ ਪਾਏ ਗਏ ਹਨ। ਸਿਹਤ ਮੰਤਰਾਲਾ ਦੇ ਅੰਕੜਿਆਂ, ਇਕ ਦਿਨ ਕੋਰੋਨਾ ਦੇ 46,146 ਲੋਕ ਸੰਕ੍ਰਮਿਤ ਪਾਏ ਗਏ ਅਤੇ ਇਸ ਦੇ ਨਾਲ ਭਾਰਤ ’ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 3,25,58,530 ਹੈ, ਉੱਥੇ ਹੀ ਸੰਕਰਮਣ ਦਾ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ ਵੱਧ ਕੇ 3,33,725 ਹੋ ਗਈ ਹੈ। ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ, 607 ਲੋਕਾਂ ਦੀ ਮੌਤ ਹੋਣ ਦੇ ਨਾਲ ਮ੍ਰਿਤਕਾਂ ਦੀ ਗਿਣਤੀ 4,36,365 ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਕੁੱਲ ਸੰਕਰਮਣ ਦਾ 1.03 ਫੀਸਦੀ ਹੈ, ਜਦੋਂ ਕਿ ਰਾਸ਼ਟਰੀ ਪੱਧਰ ’ਤੇ ਕੋਰੋਨਾ ਤੋਂ ਠੀਕ ਹੋਣ ਦੀ ਦਰ 97.63 ਫੀਸਦੀ ਹੈ।

ਇਹ ਵੀ ਪੜ੍ਹੋ : ਪਤਨੀ ਦੀ ਮੌਤ ਤੋਂ ਦੁਖ਼ੀ ਬਜ਼ੁਰਗ ਨੇ ਅੰਤਿਮ ਸੰਸਕਾਰ ਦੌਰਾਨ ਬਲਦੀ ਚਿਖ਼ਾ ’ਚ ਛਾਲ ਮਾਰ ਦਿੱਤੀ ਜਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 


author

DIsha

Content Editor

Related News