CDS ਦੀ ਨਿਯੁਕਤੀ ਭਾਰਤ ਲਈ ਮਹੱਤਵਪੂਰਨ ਅਤੇ ਇਤਿਹਾਸਕ : ਸ਼ਾਹ

01/01/2020 5:04:07 PM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਦੀ ਨਿਯੁਕਤੀ ਭਾਰਤ ਲਈ ਮਹੱਤਵਪੂਰਨ ਅਤੇ ਇਤਿਹਾਸਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਥਿਆਰਬੰਦ ਫੋਰਸਾਂ ਦੇ ਤਿੰਨੋਂ ਫੌਜਾਂ ਦੇ ਕਰਮਚਾਰੀਆਂ ਦੇ ਕਲਿਆਣ ਲਈ ਮੋਦੀ ਸਰਕਾਰ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਏਗਾ। ਸ਼ਾਹ ਨੇ ਇਸ ਨੂੰ ਲੈ ਕੇ ਕਈ ਟਵੀਟ ਕੀਤੇ। ਉਨ੍ਹਾਂ ਨੇ ਟਵੀਟ 'ਚ ਕਿਹਾ ਕਿ ਪਹਿਲੇ ਸੀ.ਡੀ.ਐੱਸ. ਦੀ ਨਿਯੁਕਤੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਨੂੰ ਪੂਰਾ ਕਰ ਦਿੱਤਾ। ਜਨਰਲ ਬਿਪਿਨ ਰਾਵਤ ਨੂੰ ਸੋਮਵਾਰ ਨੂੰ ਪਹਿਲਾ ਸੀ.ਡੀ.ਐੱਸ. ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦਾ ਮਕਸਦ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦਰਮਿਆਨ ਇਕਜੁਟਤਾ ਅਤੇ ਦੇਸ਼ ਦੀ ਫੌਜ ਸ਼ਕਤੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਸੀ.ਡੀ.ਐੱਸ. ਦੇ ਰੂਪ 'ਚ ਅਹੁਦਾ ਸੰਭਾਲ ਲਿਆ।

ਸ਼ਾਹ ਨੇ ਕਿਹਾ,''ਸੀ.ਡੀ.ਐੱਸ. ਨਾ ਸਿਰਫ਼ ਭਾਰਤੀ ਹਥਿਆਰਬੰਦ ਫੋਰਸਾਂ ਦੀਆਂ ਤਿੰਨਾਂ ਬਰਾਂਚਾਂ ਦੇ ਕਲਿਆਣ ਦੀਆਂ ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੋਰ ਵਧਾਏਗਾ ਸਗੋਂ ਸਾਡੀ ਫੌਜ ਦਾ ਆਧੁਨਿਕੀਕਰਨ ਕਰੇਗਾ ਅਤੇ ਨਵੇਂ ਭਾਰਤ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ।'' ਉਨ੍ਹਾਂ ਨੇ ਕਿਹਾ,''ਇਹ ਭਾਰਤ ਲਈ ਮਹੱਤਵਪੂਰਨ ਅਤੇ ਇਤਿਹਾਸਕ ਦਿਨ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਲੰਬੇ ਸਮੇਂ ਤੋਂ ਪੈਂਡਿੰਗ ਇਕ ਹੋਰ ਮੰਗ ਨੂੰ ਪੂਰਾ ਕਰ ਦਿੱਤਾ ਅਤੇ ਭਾਰਤ ਨੂੰ ਆਪਣਾ ਪਹਿਲਾ ਸੀ.ਡੀ.ਐੱਸ. ਮਿਲ ਗਿਆ। ਮੈਨੂੰ ਭਰੋਸਾ ਹੈ ਕਿ ਇਸ ਫੈਸਲੇ ਨਾਲ ਦੁਨੀਆ ਦੇ ਸਰਵਸ਼੍ਰੇਸ਼ਠ ਰੱਖਿਆ ਫੋਰਸਾਂ 'ਚ ਸ਼ਾਮਲ ਹੋਣ ਦੇ ਭਾਰਤ ਦੇ ਸੰਕਲਪ ਨੂੰ ਹੋਰ ਮਜ਼ਬੂਤੀ ਮਿਲੇਗੀ।'' ਗ੍ਰਹਿ ਮੰਤਰੀ ਨੇ ਜਨਰਲ ਬਿਪਿਨ ਰਾਵਤ ਨੂੰ ਭਾਰਤ ਦਾ ਪਹਾਲ ਸੀ.ਡੀ.ਐੱਸ. ਬਣਨ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ,''ਮੈਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਅਗਵਾਈ 'ਚ ਸਾਰੀਆਂ ਤਿੰਨੋਂ ਫੋਰਸਾਂ ਇਕ ਟੀਮ ਦੀ ਤਰ੍ਹਾਂ ਕੰਮ ਕਰਨਗੀਆਂ ਅਤੇ ਦੇਸ਼ ਦੀ ਰੱਖਿਆ ਕਰਨ 'ਚ ਕੋਈ ਕਸਰ ਨਹੀਂ ਛੱਡਣਗੀਆਂ।''


DIsha

Content Editor

Related News