ਕਰਨਾਟਕ ਦੇ ਸਾਰੇ ਪ੍ਰਮੁੱਖ ਮੰਦਰਾਂ ’ਚ ਲੱਗਣਗੇ CCTV ਕੈਮਰੇ

Friday, Jul 10, 2026 - 05:35 PM (IST)

ਕਰਨਾਟਕ ਦੇ ਸਾਰੇ ਪ੍ਰਮੁੱਖ ਮੰਦਰਾਂ ’ਚ ਲੱਗਣਗੇ CCTV ਕੈਮਰੇ

ਬੇਲਗਾਵੀ/ਕਰਨਾਟਕ (ਏਜੰਸੀ)- ਕਰਨਾਟਕ ਦੇ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਪੂਰੇ ਸੂਬੇ ਵਿਚ ਹਿੰਦੂ ਧਾਰਮਿਕ ਸੰਸਥਾਵਾਂ ਅਤੇ ਚੈਰੀਟੇਬਲ ਐਂਡੋਮੈਂਟ ਵਿਭਾਗ ਨਾਲ ਜੁੜੇ ਸਾਰੇ ਪ੍ਰਮੁੱਖ ਮੰਦਰਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੇ ਹੁਕਮ ਦਿੱਤੇ ਹਨ। ਇਹ ਹੁਕਮ ਅਯੁੱਧਿਆ ਦੇ ਰਾਮ ਮੰਦਰ ਵਿਚ ਚੜ੍ਹੇ ਚੜ੍ਹਾਵੇ ਵਿਚ ਕਥਿਤ ਗੜਬੜੀ ਦੇ ਦੋਸ਼ਾਂ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ।

ਸ਼ਿਵਕੁਮਾਰ ਨੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ 24 ਘੰਟੇ ਚਾਲੂ ਰਹਿਣੇ ਚਾਹੀਦੇ ਹਨ ਅਤੇ ਮੰਦਰ ਕੰਪਲੈਕਸ ਦੇ ਸਾਰੇ ਹਿੱਸਿਆਂ ਨੂੰ ਕਵਰ ਕਰਨ, ਜਿਸ ਵਿਚ ਚੜ੍ਹਾਵੇ ਨੂੰ ਇਕੱਠਾ ਕਰਨ ਅਤੇ ਉਸਦੀ ਗਿਣਤੀ ਕੀਤੇ ਜਾਣ ਵਾਲੇ ਸਥਾਨ ਵੀ ਸ਼ਾਮਲ ਹੋਣ। ਸ਼ਿਵਕੁਮਾਰ ਨੇ ਕਿਹਾ ਕਿ ਰਾਮ ਮੰਦਰ ਵਿਚ ਹਾਲ ਹੀ ਵਿਚ ਜੋ ਘਟਨਾਚੱਕਰ ਸਾਹਮਣੇ ਆਇਆ ਹੈ, ਉਹ ਸਾਡੇ ਸਾਰਿਆਂ ਲਈ ਅਪਮਾਨਜਨਕ ਹੈ। ਤੁਸੀਂ ਸਾਰਿਆਂ ਨੇ ਸ਼ਰਧਾ ਨਾਲ ਮੰਦਰ ਲਈ ਇੱਟਾਂ, ਧਨ, ਸੋਨਾ ਅਤੇ ਚਾਂਦੀ ਦਾਨ ਕੀਤੇ ਹਨ। ਪਰ ਉੱਥੇ ਹੋਈ ਵੱਡੀ ਚੋਰੀ ਮਾਨਸਿਕ ਤੌਰ ’ਤੇ ਠੇਸ ਪਹੁੰਚਾਉਣ ਵਾਲੀ ਹੈ। ਧਰਮ ਦੇ ਨਾਂ ’ਤੇ ਉੱਥੇ ਜੋ ਕੁਝ ਹੋਇਆ, ਉਸਦੀ ਸਭ ਨੂੰ ਜਾਣਕਾਰੀ ਹੈ।


author

cherry

Content Editor

Related News