ਸਕੂਲੋਂ ਛੁੱਟੀ ਲੈਣਾ ਪਵੇਗਾ ਹੁਣ ਮਹਿੰਗਾ, CBSE ਨੇ ਅਟੈਂਡੇਂਸ ਨਿਯਮ ਕੀਤੇ ਸਖਤ

Friday, Aug 08, 2025 - 09:09 PM (IST)

ਸਕੂਲੋਂ ਛੁੱਟੀ ਲੈਣਾ ਪਵੇਗਾ ਹੁਣ ਮਹਿੰਗਾ, CBSE ਨੇ ਅਟੈਂਡੇਂਸ ਨਿਯਮ ਕੀਤੇ ਸਖਤ

ਨਵੀਂ ਦਿੱਲੀ  (ਨਵੋਦਿਆ ਟਾਈਮਜ਼)-ਸੀ. ਬੀ. ਐੱਸ. ਈ. ਦੇ ਸਕੂਲਾਂ ’ਚ ਛੁੱਟੀ ਦੇ ਨਿਯਮਾਂ ਨੂੰ ਬਹੁਤ ਸਖਤ ਕੀਤਾ ਜਾ ਰਿਹਾ ਹੈ। ਇਕ ਨਵੇਂ ਸਰਕੂਲਰ ਮੁਤਾਬਕ 5 ਪੁਆਇੰਟਾਂ ’ਚ ਇਸ ਬਾਰੇ ਦੱਸਿਆ ਗਿਆ ਹੈ। 2026 ਦੇ ਬੋਰਡ ਦੇ ਇਮਤਿਹਾਨਾਂ ’ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਸੀ. ਬੀ. ਐੱਸ. ਈ. ਨੇ ਨਵੇਂ ਸਰਕੂਲਰ ’ਚ ਹਾਜ਼ਰੀ ਅਤੇ ਛੁੱਟੀਆਂ ਦੀ ਪਾਲਿਸੀ ਨੂੰ ਲੈ ਕੇ ਨਵਾਂ ਨੋਟਿਸ ਜਾਰੀ ਕੀਤਾ ਹੈ। ਮੈਡੀਕਲ ਐਮਰਜੈਂਸੀ ਦੇ ਮਾਮਲੇ ’ਚ ਛੁੱਟੀ ਤੋਂ ਵਾਪਸ ਆਉਣ ’ਤੇ ਵਿਦਿਆਰਥੀਆਂ ਨੂੰ ਜਾਇਜ਼ ਮੈਡੀਕਲ ਦਸਤਾਵੇਜ਼ਾਂ ਨਾਲ ਛੁੱਟੀ ਦੀ ਅਰਜ਼ੀ ਪ੍ਰਵਾਨ ਕਰਵਾਉਣੀ ਹੋਵੇਗੀ। ਹੋਰਨਾਂ ਕਾਰਨਾਂ ਲਈ ਜੇ ਛੁੱਟੀ ਲਈ ਗਈ ਹੈ ਤਾਂ ਵੀ ਵਿਦਿਆਰਥੀਆਂ ਨੂੰ ਸਕੂਲ ਨੂੰ ਲਿਖਤੀ ਤੌਰ ’ਤੇ ਇਸ ਬਾਰੇ ਜਾਣਕਾਰੀ ਦੇਣੀ ਹੋਵੇਗੀ।
ਸਕੂਲਾਂ ਨੂੰ ਆਪਣੇ ਵਿਦਿਆਰਥੀਆਂ ਦਾ ਹਾਜ਼ਰੀ ਦਾ ਰਿਕਾਰਡ ਸਹੀ ਢੰਗ ਨਾਲ ਰੱਖਣਾ ਹੋਵੇਗਾ। ਕੋਈ ਵਿਦਿਆਰਥੀ ਜੇ ਅਕਸਰ ਹੀ ਸਕੂਲ ’ਚ ਨਹੀਂ ਆਉਂਦਾ ਤਾਂ ਸਕੂਲ ਨੂੰ ਲਿਖਤੀ ਤੌਰ ’ਤੇ ਇਸ ਬਾਰੇ ਉਸ ਦੇ ਮਾਪਿਆਂ ਨੂੰ ਜਾਣਕਾਰੀ ਦੇਣੀ ਹੋਵੇਗੀ। ਸੀ. ਬੀ. ਐੱਸ. ਈ. ਦੇ ਸਕੂਲਾਂ ’ਚ ਵਿਦਿਆਰਥੀਆਂ ਦੀ ਹਾਜ਼ਰੀ ਦਾ ਰਿਕਾਰਡ ਚੈੱਕ ਕਰਨ ਲਈ ਕਿਸੇ ਸਮੇਂ ਵੀ ਸਰਪ੍ਰਾਈਜ਼ ਇੰਸਪੈਕਸ਼ਨ ਹੋ ਸਕਦੀ ਹੈ।


author

Hardeep Kumar

Content Editor

Related News