PNB ਧੋਖਾਧੜੀ ਮਾਮਲੇ ''ਚ ਦੇਸ਼ ਦੇ 5 ਸ਼ਹਿਰਾਂ ''ਚ CBI ਦੇ ਛਾਪੇ

Thursday, Jun 11, 2020 - 08:50 PM (IST)

PNB ਧੋਖਾਧੜੀ ਮਾਮਲੇ ''ਚ ਦੇਸ਼ ਦੇ 5 ਸ਼ਹਿਰਾਂ ''ਚ CBI ਦੇ ਛਾਪੇ

ਨਵੀਂ ਦਿੱਲੀ - ਸੀ. ਬੀ. ਆਈ. ਨੇ ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਮਾਮਲੇ ਵਿਚ 4 ਰਾਜਾਂ ਦੇ 5 ਟਿਕਾਣਿਆਂ 'ਤੇ ਛਾਪੇ ਮਾਰੇ। ਸੀ. ਬੀ. ਆਈ. ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਪੀ. ਐਨ. ਬੀ. ਨੂੰ 31 ਕਰੋੜ 92 ਲੱਖ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ ਵਿਚ ਬੈਂਕ ਦੇ 4 ਸਾਬਕਾ ਅਧਿਕਾਰੀਆਂ ਸਮੇਤ 9 ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਂਚ ਏਜੰਸੀ ਨੇ ਇਸ ਕ੍ਰਮ ਵਿਚ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ, ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ, ਜੰਮੂ-ਕਸ਼ਮੀਰ ਦੇ ਜੰਮੂ ਅਤੇ ਓੜੀਸਾ ਦੇ ਭੁਵਨੇਸ਼ਵਰ ਅਤੇ ਕਟਕ ਵਿਚ ਛਾਪੇ ਮਾਰੇ ਹਨ। ਇਸ ਦੌਰਾਨ ਕਈ ਅਪਮਾਨਜਨਕ ਦਸਤਾਵੇਜ਼ ਅਤੇ ਲਾਕਰ ਦੀਆਂ ਚਾਬੀਆਂ ਬਰਾਮਦ ਕੀਤੀਆਂ ਗਈਆਂ ਹਨ।


author

Khushdeep Jassi

Content Editor

Related News