CBI ਦੀ ਵੱਡੀ ਕਾਰਵਾਈ, ED ਦੇ ਸਹਾਇਕ ਨਿਰਦੇਸ਼ਕ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
Tuesday, Aug 29, 2023 - 05:37 AM (IST)

ਨਵੀਂ ਦਿੱਲੀ (ਇੰਟ.)– ਦਿੱਲੀ ਆਬਕਾਰੀ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਹਾਇਕ ਡਾਇਰੈਕਟਰ ਪਵਨ ਖਤਰੀ ਨੂੰ ਗ੍ਰਿਫਤਾਰ ਕੀਤਾ ਹੈ। ਸ਼ਰਾਬ ਕਾਰੋਬਾਰੀ ਅਮਨਦੀਪ ਢੱਲ ਤੋਂ 5 ਕਰੋੜ ਰਿਸ਼ਵਤ ਲੈਣ ਦੇ ਦੋਸ਼ ’ਚ ਖਤਰੀ ਦੀ ਗ੍ਰਿਫ਼ਤਾਰੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹੁਣ ਇਸ ਜੇਲ੍ਹ 'ਚ ਕੀਤਾ ਸ਼ਿਫਟ, ਵੱਡੇ ਖ਼ੁਲਾਸਿਆਂ ਮਗਰੋਂ ਚੁੱਕਿਆ ਗਿਆ ਕਦਮ
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਨਾਲ ਸੀ. ਬੀ. ਆਈ. ਨੇ ਏਅਰ ਇੰਡੀਆ ਦੇ ਇਕ ਸਹਾਇਕ ਜਨਰਲ ਮੈਨੇਜਰ ਦੀਪਕ ਸਾਂਗਵਾਨ, ਕਲੇਰੀਜਿਸ ਹੋਟਲਸ ਐਂਡ ਰਿਸਾਰਟਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਿਕ੍ਰਮਦਿਤਿਆ, ਚਾਰਟਰਡ ਅਕਾਊਂਟੈਂਟ ਪ੍ਰਵੀਨ ਕੁਮਾਰ ਵਤਸ ਅਤੇ 2 ਹੋਰਾਂ ਯੂ. ਡੀ. ਸੀ. ਨਿਤੇਸ਼ ਕੋਹਰ ਅਤੇ ਬੀਰੇਂਦਰ ਪਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਢੱਲ ਦਿੱਲੀ ਆਬਕਾਰੀ ਨੀਤੀ ਘਪਲਾ ਮਾਮਲੇ ’ਚ ਕਥਿਤ ਤੌਰ ’ਤੇ ਮਦਦ ਚਾਹੁੰਦਾ ਸੀ।
ਸੀ. ਬੀ. ਆਈ. ਦੀ ਇਹ ਕਾਰਵਾਈ ਈ. ਡੀ. ਦੀ ਇਕ ਸ਼ਿਕਾਇਤ ’ਤੇ ਸ਼ੁਰੂ ਕੀਤੀ ਗਈ ਸੀ। ਉਸ ਨੇ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਘਪਲੇ ਦੀ ਆਪਣੀ ਜਾਂਚ ਦੌਰਾਨ ਪਾਇਆ ਕਿ ਮਾਮਲੇ ਦੇ ਦੋਸ਼ੀ ਅਮਨਦੀਪ ਢੱਲ ਅਤੇ ਉਸ ਦੇ ਪਿਤਾ ਬੀਰੇਂਦਰ ਪਾਲ ਸਿੰਘ ਨੇ 5 ਕਰੋੜ ਰੁਪਏ ਦੀ ਰਿਸ਼ਵਤ ਚਾਰਟਰਡ ਅਕਾਊਂਟੈਂਟ ਪ੍ਰਵੀਨ ਵਤਸ ਨੂੰ ਈ. ਡੀ. ਜਾਂਚ ’ਚ ਮਦਦ ਦੀ ਵਿਵਸਥਾ ਕਰਨ ਲਈ ਦਿੱਤੀ ਸੀ। ਉਨ੍ਹਾਂ ਦੱਿਸਆ ਕਿ ਵਤਸ ਨੇ ਈ. ਡੀ. ਨੂੰ ਦੱਸਿਆ ਕਿ ਸਾਂਗਵਾਨ ਨੇ ਦਸੰਬਰ 2022 ’ਚ ਉਸ ਨੂੰ ਖਤਰੀ ਨਾਲ ਮਿਲਵਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਆਊਟਲੁੱਕ ਗਰੁੱਪ ਨੇ ਰਿਲੀਜ਼ ਕੀਤੀ 'ਸਿੱਖ ਐਂਡ ਮੋਦੀ' ਕਿਤਾਬ; ਭਾਜਪਾ ਪ੍ਰਧਾਨ ਨੱਡਾ ਨੇ ਕਹੀਆਂ ਇਹ ਗੱਲਾਂ
ਅਧਿਕਾਰੀਆਂ ਅਨੁਸਾਰ ਵਤਸ ਨੇ ਕਿਹਾ ਕਿ ਉਸ ਨੇ ਦੋਸ਼ੀਆਂ ਦੀ ਸੂਚੀ ਤੋਂ ਢੱਲ ਦਾ ਨਾਂ ਹਟਵਾਉਣ ਲਈ ਦਸੰਬਰ 2022 ’ਚ ਵਸੰਤ ਵਿਹਾਰ ’ਚ ਆਈ. ਟੀ. ਸੀ. ਹੋਟਲ ਦੇ ਪਿੱਛੇ ਇਕ ਪਾਰਕਿੰਗ ਸਥਾਨ ’ਤੇ ਸਾਂਗਵਾਨ ਅਤੇ ਖਤਰੀ ਨੂੰ 50 ਲੱਖ ਰੁਪਏ ਦਾ ਅਗਾਊਂ ਭੁਗਤਾਨ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਨੇ ਆਪਣੀ ਜਾਂਚ ਸੀ. ਬੀ. ਆਈ. ਨੂੰ ਸੌਂਪੀ, ਜਿਸ ਦੇ ਆਧਾਰ ’ਤੇ ਕੇਂਦਰੀ ਜਾਂਚ ਏਜੰਸੀ ਨੇ ਇਕ ਮਾਮਲਾ ਦਰਜ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8