ਸਾਵਧਾਨ: ਦੇਸ਼ ਦੇ 21 ਸੂਬਿਆਂ 'ਚ IMD ਦਾ ਅਲਰਟ, 12 ਜੁਲਾਈ ਤੱਕ ਭਾਰੀ ਮੀਂਹ(Video)
Tuesday, Jul 09, 2024 - 10:07 AM (IST)
ਨਵੀਂ ਦਿੱਲੀ - ਦੇਸ਼ ਭਰ 'ਚ ਮਾਨਸੂਨ ਆਪਣੇ ਸਿਖਰ 'ਤੇ ਹੈ। ਦੇਸ਼ ਦੇ ਕਈ ਸੂਬਿਆਂ 'ਚ ਮਾਨਸੂਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਮੁੰਬਈ ਵਿੱਚ ਪਾਣੀ ਭਰਿਆ ਹੋਇਆ ਹੈ, ਉੱਥੇ ਹੀ ਪੂਰਾ ਅਸਾਮ ਹੜ੍ਹਾਂ ਵਿੱਚ ਡੁੱਬਿਆ ਹੋਇਆ ਹੈ। ਹਿਮਾਚਲ ਅਤੇ ਉਤਰਾਖੰਡ 'ਚ ਜ਼ਮੀਨ ਖਿਸਕਣ ਕਾਰਨ ਹਾਲਾਤ ਖ਼ਰਾਬ ਹਨ। ਦੇਸ਼ ਭਰ ਵਿੱਚ ਨਦੀਆਂ ਤੇਜ਼ ਗਤੀ ਨਾਲ ਵਹਿ ਰਹੀਆਂ ਹਨ।
ਅਜਿਹੇ 'ਚ ਕਈ ਸੂਬਿਆਂ 'ਚ ਬੱਚਿਆਂ ਦੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਅੱਜ ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਕਰੀਬ 21 ਰਾਜਾਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ 7 ਰਾਜਾਂ ਮਹਾਰਾਸ਼ਟਰ, ਅਸਮ, ਗੋਆ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਕਰਨਾਟਕ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
Daily Weather Briefing English (08.07.2024)
— India Meteorological Department (@Indiametdept) July 8, 2024
YouTube : https://t.co/I8NRLX7zyM
Facebook : https://t.co/q1AZXgJprK #weatherupdate #rainfall #rainalerts #rain@moesgoi @DDNewslive @ndmaindia @airnewsalerts pic.twitter.com/EBtwBWh8TL
ਹੋਰ ਰਾਜਾਂ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਰਾਜਸਥਾਨ, ਛੱਤੀਸਗੜ੍ਹ, ਕੇਰਲ, ਗੁਜਰਾਤ, ਆਂਧਰਾ ਪ੍ਰਦੇਸ਼, ਨਾਗਾਲੈਂਡ, ਤ੍ਰਿਪੁਰਾ, ਮਿਜ਼ੋਰਮ, ਮਨੀਪੁਰ, ਤੇਲੰਗਾਨਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 12 ਜੁਲਾਈ ਤੱਕ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਦਿੱਲੀ-ਐਨਸੀਆਰ ਵਿੱਚ ਮੌਸਮ ਸੁਹਾਵਣਾ ਰਹੇਗਾ ਅਤੇ ਕੱਲ੍ਹ ਵੀ ਹਲਕੀ ਬਾਰਿਸ਼ ਹੋ ਸਕਦੀ ਹੈ, ਪਰ 11-12 ਜੁਲਾਈ ਨੂੰ ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।