ਸਾਵਧਾਨ! ਬਾਜ਼ਾਰ ਵਿਚ ਵਿਕ ਰਿਹੈ ਉੱਚ ਮੀਥੇਨੋਲ ਵਾਲਾ ਸੈਨੇਟਾਈਜ਼ਰ, ਹੋ ਸਕਦਾ ਹੈ ਨੁਕਸਾਨਦਾਇਕ

8/6/2020 5:31:28 PM

ਚੰਡੀਗੜ੍ਹ — ਕੁਝ ਕੰਪਨੀਆਂ ਕੋਰੋਨਾ ਆਫ਼ਤ ਦੇ ਸਮੇਂ ਵੀ ਪੈਸੇ ਕਮਾਉਣ ਲਈ ਲੋਕਾਂ ਨਾਲ ਧੋਖਾ ਕਰ ਰਹੀਆਂ ਹਨ। ਕੁਝ ਸਥਾਨਾਂ 'ਤੇ ਸਿਹਤ ਲਈ ਨੁਕਸਾਨਦਾਇਕ ਸੈਨੇਟਾਇਜ਼ਰ ਵਿਕਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਸ ਲਈ ਖਰੀਦਣ ਤੋਂ ਪਹਿਲਾ ਸੁਚੇਤ ਰਹਿਣਾ ਲਾਜ਼ਮੀ ਹੈ। ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਕੱਠੇ ਕੀਤੇ ਨਮੂਨਿਆਂ ਦੇ ਫ਼ੇਲ੍ਹ ਹੋ ਜਾਣ ਕਾਰਨ 11 ਸੈਨੀਟਾਈਜ਼ਰ ਬ੍ਰਾਂਡ ਖ਼ਿਲਾਫ਼ ਐਫਆਈਆਰ (ਐਫਆਈਆਰ) ਦਾਇਰ ਕੀਤੀ ਹੈ। ਇਸਦੇ ਨਾਲ ਹੀ ਸਬੰਧਤ ਬ੍ਰਾਂਡ ਦਾ ਲਾਇਸੈਂਸ ਰੱਦ ਕਰਨ ਜਾਂ ਮੁਅੱਤਲ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ।

ਵਿਜ ਨੇ ਦੱਸਿਆ ਕਿ 248 ਨਮੂਨੇ ਹਰਿਆਣਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਇਕੱਤਰ ਕੀਤੇ ਗਏ ਸਨ। ਜਿਨ੍ਹਾਂ ਵਿਚੋਂ 123 ਦੀਆਂ ਰਿਪੋਰਟਾਂ ਆਈਆਂ ਹਨ। ਇਨ੍ਹਾਂ ਵਿਚੋਂ 109 ਪਾਸ ਹੋਏ ਹਨ, ਜਦੋਂਕਿ 14 ਫੇਲ੍ਹ ਹੋ ਗਏ ਹਨ। ਰਿਪੋਰਟ ਮੁਤਾਬਕ 9 ਬ੍ਰਾਂਡ ਦੀ ਗੁਣਵੱਤਾ ਚੰਗੀ ਨਹੀਂ ਸੀ, ਜਦੋਂ ਕਿ 5 ਬ੍ਰਾਂਡ 'ਚ ਮਿਥੇਨਾਲ ਦੀ ਮਾਤਰਾ ਵਧੇਰੇ ਮਿਲੀ ਹੈ, ਜਿਹੜੀ ਕਿ ਜ਼ਹਿਰ ਦਾ ਕੰਮ ਕਰਦੀ ਹੈ। ਫੇਲ੍ਹ ਹੋਏ ਬ੍ਰਾਂਡ ਸੈਨੀਟਾਈਜ਼ਰ ਦੇ ਪੂਰੇ ਸਟਾਕ ਨੂੰ ਮਾਰਕੀਟ ਤੋਂ ਵਾਪਸ ਮੰਗਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਲੋਕਾਂ ਦੀ ਸਿਹਤ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ।

ਇਹ ਵੀ ਪੜ੍ਹੋ: ਰੋਹਤਕ PGI ਦਾ ਦਾਅਵਾ- ਇਨ੍ਹਾਂ ਮਰੀਜ਼ਾਂ ਨੂੰ ਪ੍ਰਭਾਵਤ ਨਹੀਂ ਕਰ ਰਿਹਾ ਕੋਰੋਨਾ!

ਕਰਨਾਲ, ਹਿਸਾਰ ਵਿਚ ਮਾਮਲੇ ਆਏ ਸਾਹਮਣੇ

ਸਿਹਤ ਮੰਤਰੀ ਨੇ ਕਿਹਾ ਕਿ ਕੈਥਲ ਜ਼ਿਲ੍ਹੇ ਦੀਆਂ ਦੋ ਕੰਪਨੀਆਂ ਦੇ ਸੈਨੀਟਾਈਜ਼ਰ ਸੈਂਪਲ ਫੇਲ੍ਹ ਪਾਏ ਗਏ ਹਨ। ਇਸੇ ਤਰ੍ਹਾਂ ਕਰਨਾਲ ਜ਼ਿਲ੍ਹੇ ਦੀ ਇਕ ਕੰਪਨੀ ਦੇ 9 ਨਮੂਨੇ ਫੇਲ੍ਹ ਪਾਏ ਗਏ, ਜਿਨ੍ਹਾਂ ਵਿਚ ਮੀਥੇਨਾਲ ਦੀ ਜ਼ਿਆਦਾ ਮਾਤਰਾ ਸਰੀਰ ਲਈ ਨੁਕਸਾਨਦੇਹ ਹੈ। ਇਨ੍ਹਾਂ ਤੋਂ ਇਲਾਵਾ ਹਿਸਾਰ ਜ਼ਿਲ੍ਹੇ ਦੇ ਦੋ ਬ੍ਰਾਂਡ 'ਚ ਵੀ ਸਿਹਤ ਲਈ ਨੁਕਸਾਨਦਾਇਕ ਪਦਾਰਥ ਮਿਲੇ ਹਨ। ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਢੁਕਵੀਂ ਕਾਰਵਾਈ ਕਰਨ ਲਈ ਇਕ ਨੋਟਿਸ ਜਾਰੀ ਕੀਤਾ ਗਿਆ ਹੈ।

ਮੀਥੇਨਾਲ ਕੀ ਹੈ, ਕਿੰਨਾ ਹੋ ਸਕਦਾ ਹੈ ਨੁਕਸਾਨ 

ਮੀਥੇਨਾਲ ਇਕ ਜੈਵਿਕ ਮਿਸ਼ਰਣ ਹੈ। ਇਹ ਹਲਕਾ, ਰੰਗਹੀਣ ਅਤੇ ਜਲਣਸ਼ੀਲ ਹੈ। ਇਸ ਦੀ ਮਹਿਕ ਈਥੇਨਾਲ ਯਾਨੀ ਕਿ ਅਲਕੋਹਲ ਵਰਗੀ ਹੈ। ਪਰ ਇਹ ਜ਼ਹਿਰੀਲੀ ਹੈ। ਮਾਰਚ ਵਿਚ ਈਰਾਨ ਵਿਚ ਇੱਕ ਅਫਵਾਹ ਫੈਲੀ ਸੀ ਕਿ ਕੋਰੋਨਾ ਦੇ ਵਾਇਰਸ ਮੀਥੇਨਾਲ ਪੀਣ ਨਾਲ ਮਰ ਜਾਂਦੇ ਹਨ। ਇਸ ਤੋਂ ਬਾਅਦ ਉਥੇ ਘੱਟੋ ਘੱਟ 300 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 1000 ਹੋਰ ਪ੍ਰਭਾਵਤ ਹੋਏ ਸਨ।

ਇਹ ਵੀ ਪੜ੍ਹੋ: ਆਧਾਰ ਕਾਰਡ 'ਚ ਨਾਮ, ਪਤਾ ਬਦਲਣ ਲਈ ਹੁਣ ਅਪਣਾਓ ਇਹ ਤਰੀਕਾ,ਨਵੇਂ ਨਿਯਮ ਲਾਗੂ

ਨਮੂਨੇ ਮਾਰਚ ਅਤੇ ਮਈ ਵਿਚ ਲਏ ਗਏ ਸਨ

ਵਿਜ ਨੇ ਕਿਹਾ ਮਾਰਕੀਟ ਵਿਚ ਜਾਅਲੀ ਸੈਨੇਟਾਈਜ਼ਰ ਵੇਚਣ ਦੀਆਂ ਸ਼ਿਕਾਇਤਾਂ ਮਿਲੀ ਰਹੀਆਂ ਸਨ। ਜਿਸ ਕਾਰਨ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਹਰਿਆਣਾ ਦੇ ਜ਼ਿਲ੍ਹਿਆਂ ਵਿਚ ਛਾਪੇ ਮਾਰਨ ਦੀ ਹਦਾਇਤ ਕੀਤੀ ਗਈ ਸੀ। ਇਸ ਤੋਂ ਪ੍ਰਸ਼ਾਸਨ ਨੇ 6 ਤੋਂ 8 ਮਾਰਚ ਤੱਕ ਸਾਰੇ ਜ਼ਿਲ੍ਹਿਆਂ ਵਿਚ ਛਾਪੇ ਮਾਰੇ ਅਤੇ 158 ਨਮੂਨੇ ਇਕੱਤਰ ਕੀਤੇ। ਇਸੇ ਤਰ੍ਹਾਂ 22 ਮਈ ਨੂੰ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ 90 ਨਮੂਨੇ ਲਏ ਗਏ ਸਨ।

ਇਹ ਵੀ ਪੜ੍ਹੋ:  ਵਿਜੇ ਮਾਲਿਆ ਦੀ ਫਾਈਲ 'ਚੋਂ ਗੁੰਮ ਹੋਏ ਅਹਿਮ ਦਸਤਾਵੇਜ਼! ਮੁਲਤਵੀ ਹੋਈ ਸੁਣਵਾਈ


Harinder Kaur

Content Editor Harinder Kaur