ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ CAPF ’ਚ ਭਰਤੀ ਦਾ ਮਾਮਲਾ
Sunday, Feb 04, 2024 - 02:10 PM (IST)
ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ. ਬੀ.ਆਈ.) ਨੇ ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀ. ਏ. ਪੀ. ਐੱਫ.) ਵਿਚ ਭਰਤੀਆਂ ’ਚ ਸਰਹੱਦੀ ਇਲਾਕਿਆਂ ਦੇ ਨਿਵਾਸੀਆਂ ਲਈ ਮੁਹੱਈਆ ਫਾਇਦੇ ਹਾਸਲ ਕਰਨ ਲਈ ਜਾਅਲੀ ਨਿਵਾਸ ਸਰਟੀਫਿਕੇਟ ਦੀ ਵਰਤੋਂ ਦੇ ਦੋਸ਼ਾਂ ’ਤੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਅਤੇ 24 ਉੱਤਰ ਪਰਗਨਾ ਜ਼ਿਲੇ ਵਿਚ 8 ਥਾਵਾਂ ’ਤੇ ਛਾਪੇ ਮਾਰੇ।
ਸੀ. ਬੀ. ਆਈ. ਨੇ ਕਲਕੱਤਾ ਹਾਈਕੋਰਟ ਦੇ ਹੁਕਮ ’ਤੇ ਪਿਛਲੇ ਸਾਲ ਅਗਸਤ ’ਚ ਇਸ ਮਾਮਲੇ ਦੀ ਜਾਂਚ ਸੰਭਾਲੀ ਸੀ। ਅਜਿਹੇ ਦੋਸ਼ ਹਨ ਕਿ ਹਥਿਆਰਬੰਦ ਫੋਰਸਾਂ ਅਤੇ ਸੀ. ਏ. ਪੀ. ਐੱਫ. ਵਿਚ ਫਰਜ਼ੀ ਨਿਵਾਸ ਸਰਟੀਫਿਕੇਟਾਂ ਰਾਹੀਂ ਕਈ ਉਮੀਦਵਾਰਾਂ ਦੀ ਨਾਜਾਇਜ਼ ਭਰਤੀ ਕੀਤੀ ਗਈ। ਇਨ੍ਹਾਂ ਸਰਟੀਫਿਕੇਟਾਂ ’ਚ ਉਨ੍ਹਾਂ ਨੂੰ ਸਰਹੱਦੀ ਇਲਾਕਿਆਂ ਦਾ ਦਿਖਾਇਆ ਗਿਆ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਘੱਟ ਕੱਟ-ਆਫ ਅੰਕਾਂ ’ਤੇ ਵੀ ਪਾਸ ਕੀਤਾ ਗਿਆ। ਐੱਫ. ਆਈ. ਆਰ. ਵਿਚ ਦੋਸ਼ ਲਾਇਆ ਗਿਆ ਹੈ ਕਿ ਕੁੱਝ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਇਸ ਨਾਲ ਫਾਇਦਾ ਮਿਲੇਗਾ।