ਗੈਸ ਭਰਵਾਉਂਦੇ ਸਮੇਂ ਫਟਿਆ ਕਾਰ ਦਾ CNG ਟੈਂਕ

Wednesday, Oct 02, 2024 - 05:03 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਨਜ਼ਫਗੜ੍ਹ ਇਲਾਕੇ 'ਚ ਬੁੱਧਵਾਰ ਸਵੇਰੇ ਇਕ ਕਾਰ ਦਾ ਸੀ.ਐੱਨ.ਜੀ. ਟੈਂਕ ਫਟਣ ਨਾਲ ਵਿਅਕਤੀ ਜ਼ਖ਼ਮੀ ਹੋ ਗਿਆ। ਦਿੱਲੀ ਫਾਇਰ ਬ੍ਰਿਗੇਡ ਸੇਵਾ (ਡੀ.ਐੱਫ.ਐੱਸ.) ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੀ ਪਛਾਣ ਸੰਜੇ ਵਜੋਂ ਹੋਈ ਹੈ।

ਡੀ.ਐੱਫ.ਐੱਸ. ਅਧਿਕਾਰੀ ਨੇ ਦੱਸਿਆ,''ਸਾਨੂੰ ਸਵੇਰੇ 6.55 ਵਜੇ ਇਕ ਕਾਰ ਦੇ ਸੀ.ਐੱਨ.ਜੀ. ਟੈਂਕ 'ਚ ਧਮਾਕੇ ਬਾਰੇ ਸੂਚਨਾ ਮਿਲੀ। ਅਸੀਂ ਤੁਰੰਤ ਤਿੰਨ ਫਾਇਰ ਬ੍ਰਿਗੇਡ ਗੱਡੀਆਂ ਭੇਜੀਆਂ।''  ਉਨ੍ਹਾਂ ਦੱਸਿਆ ਕਿ ਇਹ ਹਾਦਸਾ ਮਿਤ੍ਰਾਊਂ ਪਿੰਡ 'ਚ ਕਾਰ 'ਚ ਸੀ.ਐੱਨ.ਜੀ. ਭਰਾਉਂਦੇ ਸਮੇਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਸੰਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਇਲਾਜ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News