ਕੈਨੇਡਾ-ਅਮਰੀਕਾ ਦੇ ਪ੍ਰਵਾਸੀਆਂ ਨੂੰ ਹੁਣ ਭਾਰਤ ਆਉਣ ਲਈ ਖਰਚਣੇ ਪੈਣਗੇ ਵਾਧੂ ਡਾਲਰ

06/23/2019 11:04:21 PM

ਟੋਰਾਂਟੋ - ਕੈਨੇਡਾ ਅਤੇ ਅਮਰੀਕਾ 'ਚ ਵਸਦੇ ਪ੍ਰਵਾਸੀਆਂ ਲਈ ਭਾਰਤ ਦਾ ਸਫ਼ਰ ਮਹਿੰਗਾ ਹੋਇਆ ਹੈ ਬਲਕਿ ਉਨ੍ਹਾਂ ਨੂੰ 2,000 ਕਿਲੋਮੀਟਰ ਦਾ ਹੋਰ ਲੰਬਾ ਸਫਰ ਤੈਅ ਕਰਨ ਪਵੇਗਾ। ਇਹ ਸਭ ਬਾਲਾਕੋਟ ਹਮਲੇ ਮਗਰੋਂ ਪਾਕਿਸਤਾਨ ਦੁਆਰਾ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਦਾ ਨਤੀਜਾ ਹੈ। ਪਾਕਿ ਹਵਾਈ ਖੇਤਰ ਬੰਦ ਹੋਣ ਕਾਰਨ ਜਹਾਜ਼ਾਂ ਨੂੰ ਅਰਬ ਸਾਗਰ ਪਾਰ ਕਰਨਾ ਪੈ ਰਿਹਾ ਹੈ।
ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜ਼ੇਸ਼ਨ ਦੇ ਅੰਕੜਿਆਂ ਮੁਤਾਬਕ ਰੋਜ਼ਾਨਾ ਤਕਰਬੀਨ 233 ਜਹਾਜ਼ਾਂ ਦੇ 70 ਹਜ਼ਾਰ ਮੁਸਾਫ਼ਰ ਪਰੇਸ਼ਾਨ ਹੋ ਰਹੇ ਹਨ। ਇਨਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਖਾਤਰ ਡੇਢ ਤੋਂ ਦੋ ਘੰਟੇ ਦਾ ਲੰਮਾ ਸਫਰ ਤੈਅ ਕਰਨਾ ਪਵੇਗਾ। ਕੁਝ ਰੂਟਾਂ 'ਤੇ ਯਾਤਰੀ ਨੂੰ 5 ਗੁਣਾ ਤੱਕ ਦਾ ਵਾਧੂ ਕਿਰਾਇਆ ਵੀ ਅਦਾ ਕਰਨ ਪਵੇਗਾ। ਇਸ ਸਮੱਸਿਆ ਤੋਂ ਸਿਰਫ਼ ਯਾਤਰੀ ਹੀ ਪ੍ਰੇਸ਼ਾਨ ਨਹੀਂ ਸਗੋਂ ਏਅਰਲਾਈਨਜ਼ ਵੀ ਪ੍ਰਭਾਵਿਤ ਹੋ ਰਹੀਆਂ ਹਨ।
ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੰਮੇਲਨ 'ਚ ਹਿੱਸਾ ਲੈਣ ਕਿਰਗਿਸਤਾਨ ਜਾਣਾ ਸੀ ਅਤੇ ਉਨਾਂ ਨੂੰ ਵੀ ਲੰਮਾ ਰੂਟ ਤੈਅ ਕਰਨਾ ਪਿਆ। ਏਅਰ ਇੰਡੀਆ ਦੇ ਬੁਲਾਰੇ ਧਨੰਜੇ ਕੁਮਾਰ ਨੇ ਦੱਸਿਆ ਕਿ ਏਅਰ ਇੰਡੀਆਂ ਦੀਆਂ 11 ਉਡਾਣਾਂ ਰੋਜ਼ਾਨਾ ਉੱਤਰੀ ਅਮਰੀਕਾ ਅਤੇ ਯੂਰਪੀ ਮੁਲਕਾਂ ਵੱਲ ਰਵਾਨਾ ਹੁੰਦੀਆਂ ਹਨ। ਰੂਟ ਬਦਲਣ ਕਾਰਨ ਰੁਜ਼ਾਨਾ 6 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।


Khushdeep Jassi

Content Editor

Related News