ਸੱਦਾਮ ਹੁਸੈਨ, ਗੱਦਾਫੀ ਦਾ ਜ਼ਿਕਰ ਕਰ ਰਾਹੁਲ ਨੇ ਸਾਧਿਆ PM ਮੋਦੀ 'ਤੇ ਨਿਸ਼ਾਨਾ

Wednesday, Mar 17, 2021 - 11:38 PM (IST)

ਸੱਦਾਮ ਹੁਸੈਨ, ਗੱਦਾਫੀ ਦਾ ਜ਼ਿਕਰ ਕਰ ਰਾਹੁਲ ਨੇ ਸਾਧਿਆ PM ਮੋਦੀ 'ਤੇ ਨਿਸ਼ਾਨਾ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਸੱਦਾਮ ਹੁਸੈਨ ਅਤੇ ਗੱਦਾਫੀ ਨਾਲ ਕਰ ਦਿੱਤੀ ਅਤੇ ਭਾਰਤ ਨੂੰ ਇਰਾਕ ਅਤੇ ਲੀਬੀਆ ਦੱਸ ਦਿੱਤਾ। ਅਮਰੀਕਾ ਦੇ ਬ੍ਰਾਉਨ ਯੂਨੀਵਰਸਿਟੀ ਦੇ ਪ੍ਰੋਫੈਸਰ ਆਸ਼ੁਤੋਸ਼ ਕ੍ਰਿਸ਼ਨ ਜੀ ਨਾਲ ਹੋਈ ਗੱਲਬਾਤ ਵਿੱਚ ਰਾਹੁਲ ਗਾਂਧੀ ਨੇ ਕਿਹਾ, ਸੱਦਾਮ ਹੁਸੈਨ ਅਤੇ ਗੱਦਾਫੀ ਵੀ ਚੋਣਾਂ ਕਰਵਾਉਂਦੇ ਸਨ ਅਤੇ ਉਨ੍ਹਾਂ ਨੂੰ ਜਿੱਤਦੇ ਸਨ। ਅਜਿਹਾ ਨਹੀਂ ਸੀ ਕਿ ਲੋਕ ਵੋਟਿੰਗ ਨਹੀਂ ਕਰਦੇ ਸਨ, ਪਰ ਉਸ ਵੋਟ ਦੀ ਸੁਰੱਖਿਆ ਲਈ ਕੋਈ ਸੰਸਥਾਗਤ ਢਾਂਚਾ ਨਹੀਂ ਹੁੰਦਾ ਸੀ।

ਉਨ੍ਹਾਂ ਕਿਹਾ ਕਿ ਚੋਣਾਂ ਸਿਰਫ ਇਸ ਲਈ ਨਹੀਂ ਹੁੰਦੀਆਂ ਹਨ ਕਿ ਲੋਕ ਜਾਣ ਅਤੇ ਵੋਟਿੰਗ ਮਸ਼ੀਨ 'ਤੇ ਬਟਨ ਦਬਾਉਣ। ਚੋਣ ਇੱਕ ਸੰਕਲਪ ਹੈ। ਚੋਣ ਸੰਸਥਾਵਾਂ ਹਨ, ਜੋ ਯਕੀਨੀ ਕਰਦੇ ਹਨ ਕਿ ਦੇਸ਼ ਵਿੱਚ ਢਾਂਚਾ ਠੀਕ ਨਾਲ ਚੱਲ ਰਿਹਾ ਹੈ। ਚੋਣ ਉਹ ਹੈ ਕਿ ਅਦਾਲਤ ਨਿਰਪੱਖ ਹੋਵੇ ਅਤੇ ਸੰਸਦ ਵਿੱਚ ਬਹਿਸ ਹੋਵੇ। ਇਸ ਲਈ ਵੋਟਾਂ ਲਈ ਇਹ ਚੀਜ਼ਾਂ ਜ਼ਰੂਰੀ ਹਨ। ਉਨ੍ਹਾਂ ਅੱਗੇ ਕਿਹਾ, ਸੱਦਾਮ ਹੁਸੈਨ ਅਤੇ ਗੱਦਾਫੀ  ਵੀ ਚੋਣਾਂ ਕਰਵਾਉਂਦੇ ਸਨ। ਉਦੋਂ ਲੋਕ ਵੋਟ ਤਾਂ ਪਾਉਂਦੇ ਸਨ ਪਰ ਅਸਲ ਵਿੱਚ ਆਪਣਾ ਮਤ ਨਹੀਂ ਦਿੰਦੇ ਸਨ ਕਿਉਂਕਿ ਉਨ੍ਹਾਂ ਦੇ ਹਿੱਤਾਂ ਦੀ ਹਿਫਾਜ਼ਤ ਯਕੀਨੀ ਕਰਣ ਵਾਲੀ ਕੋਈ ਸੰਸਥਾ ਉੱਥੇ ਕੰਮ ਨਹੀਂ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਇਹ ਤਲਾਸ਼ ਕਰਣਾ ਚਾਹੀਦਾ ਹੈ ਕਿ ਕਿਤੇ ਇਹ ਇਸ ਸੀਮਾ ਰੇਖਾ ਤੋਂ ਵੀ ਬਹੁਤ ਹੇਠਾਂ ਤਾਂ ਨਹੀਂ ਚਲਾ ਗਿਆ ਹੈ? 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਆਪਣੀ ਰਾਏ।
 


author

Inder Prajapati

Content Editor

Related News