ਹੈਵਾਨੀਅਤ : 5 ਸਾਲਾ ਪੁੱਤ ਨੂੰ ਬੰਧਕ ਬਣਾ ਕੇ ਜਨਾਨੀ ਨਾਲ ਕੀਤਾ ਗੈਂਗਰੇਪ, ਦੋਵਾਂ ਨੂੰ ਬੰਨ੍ਹ ਕੇ ਨਦੀ ''ਚ ਸੁੱਟਿਆ

Monday, Oct 12, 2020 - 09:19 AM (IST)

ਹੈਵਾਨੀਅਤ : 5 ਸਾਲਾ ਪੁੱਤ ਨੂੰ ਬੰਧਕ ਬਣਾ ਕੇ ਜਨਾਨੀ ਨਾਲ ਕੀਤਾ ਗੈਂਗਰੇਪ, ਦੋਵਾਂ ਨੂੰ ਬੰਨ੍ਹ ਕੇ ਨਦੀ ''ਚ ਸੁੱਟਿਆ

ਬਕਸਰ (ਇੰਟ) : ਬਿਹਾਰ ਦੇ ਬਕਸਰ ਦੇ ਮੁਰਾਰ ਥਾਣੇ ਦੇ ਓਝਾ ਬਰਾਵ ਪਿੰਡ 'ਚ ਆਪਣੇ ਪੰਜ ਸਾਲ ਦੇ ਪੁੱਤਰ ਨਾਲ ਬੈਂਕ ਜਾ ਰਹੀ ਜਨਾਨੀ ਨਾਲ ਕੁਝ ਲੋਕਾਂ ਵਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਜਨਾਨੀ ਨੂੰ ਉਸ ਦੇ ਬੱਚੇ ਨਾਲ ਬੰਨ੍ਹ ਕੇ ਨਦੀ 'ਚ ਸੁੱਟ ਦਿੱਤਾ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਜਨਾਨੀ ਦੇ ਦੋਸ਼ਾਂ ਤੋਂ ਬਾਅਦ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਮਰੀ ਹੋਈ ਧੀ ਨੂੰ ਇਨਸਾਫ਼ ਨਹੀਂ ਦਵਾ ਸਕਿਆ ਬਜ਼ੁਰਗ ਜੋੜਾ, ਦੁਖ 'ਚ ਖ਼ੁਦ ਵੀ ਦੁਨੀਆ ਨੂੰ ਕਿਹਾ ਅਲਵਿਦਾ

ਬਿਹਾਰ ਦੇ ਬਕਸਰ 'ਚ ਇਸ ਖ਼ੌਫ਼ਨਾਕ ਵਾਰਦਾਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਦੇ ਸਬੰਧ 'ਚ ਪੀੜਤ ਜਨਾਨੀ ਦੇ ਪਿਤਾ ਨੇ ਕਿਹਾ ਕਿ ਉਸ ਦੀ ਧੀ ਆਪਣੇ 5 ਸਾਲ ਦੇ ਬੱਚੇ ਨਾਲ ਬੈਂਕ ਨਿਕਲੀ ਸੀ ਪਰ 11ਵਜੇਂ ਤੋਂ ਬਾਅਦ ਉਸ ਦਾ ਮੋਬਾਇਲ ਬੰਦ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਸਵੇਰੇ ਨਦੀ 'ਚ ਉਨ੍ਹਾਂ ਧੀ ਨਾਲ ਉਸ ਦਾ ਬੱਚਾ ਬੰਨ੍ਹਿਆ ਹੋਇਆ ਮਿਲਿਆ। ਧੀ ਨੂੰ ਤਾਂ ਬਚਾਅ ਲਿਆ ਗਿਆ ਪਰ ਮਾਸੂਮ ਦੀ ਮੌਤ ਹੋ ਗਈ। ਪਿਤਾ ਮੁਤਾਬਕ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਸੀ ਅਤੇ ਫਿਰ ਅਗਵਾ ਕਰਕੇ ਗੈਂਗਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਫ਼ਿਲਹਾਲ ਜਨਾਨੀ ਦਾ ਇਲਾਜ਼ ਸਦਰ ਹਸਪਤਾਲ 'ਚ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : ਸਬ-ਇੰਸਪੈਕਟਰ ਬੀਬੀ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਮਜੀਠੀਆ ਨੂੰ ਲਾਈ ਗੁਹਾਰ


author

Baljeet Kaur

Content Editor

Related News