ਟਰੰਪ ਦੀ ਮੂਰਤੀ ਬਣਾ ਕੇ ਪੂਜਾ ਕਰਨ ਵਾਲੇ ਭਗਤ ਨੇ ਕਿਹਾ- ''ਭਾਰਤ ਆਏ ਮੇਰੇ ਭਗਵਾਨ''

02/25/2020 11:48:31 AM

ਤੇਲੰਗਾਨਾ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਭਾਰਤ ਦੌਰੇ 'ਤੇ ਆਏ ਹੋਏ ਹਨ। ਭਾਰਤ ਪੁੱਜੇ ਟਰੰਪ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਹਿਮਦਾਬਾਦ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ। ਅੱਜ ਟਰੰਪ ਦਾ ਭਾਰਤ 'ਚ ਦਾ ਦੂਜਾ ਦਿਨ ਹੈ। ਅਹਿਮਦਾਬਾਦ ਤੋਂ ਦਿੱਲੀ 'ਚ ਜਿੱਥੇ ਟਰੰਪ-ਟਰੰਪ ਸੁਣਨ ਨੂੰ ਮਿਲ ਰਿਹਾ ਹੈ, ਉੱਥੇ ਹੀ ਤੇਲੰਗਾਨਾ 'ਚ ਇਕ ਅਜਿਹਾ ਸ਼ਖਸ ਰਹਿੰਦਾ ਹੈ, ਜੋ ਕਿ ਟਰੰਪ ਦਾ ਦੀਵਾਨਾ ਹੈ। ਤੇਲੰਗਾਨਾ ਦੇ ਜਲਗਾਂਵ ਜ਼ਿਲੇ ਦੇ ਰਹਿਣ ਵਾਲੇ ਬੁਸਾ ਕ੍ਰਿਸ਼ਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਗਵਾਨ ਵਾਂਗ ਪੂਜਦੇ ਹਨ। ਉਨ੍ਹਾਂ ਨੇ ਟਰੰਪ ਦੀ 6 ਫੁੱਟ ਉੱਚੀ ਮੂਰਤੀ ਵੀ ਸਥਾਪਤ ਕੀਤੀ ਹੈ, ਜਿਸ ਦੀ ਉਹ ਪੂਜਾ ਕਰਦੇ ਹਨ। 

PunjabKesari
ਕ੍ਰਿਸ਼ਨਾ ਦਾ ਕਹਿਣਾ ਹੈ ਕਿ ਉਹ ਮਾਣ ਮਹਿਸੂਸ ਕਰਦੇ ਹਨ, ਕਿਉਂਕਿ ਉਸ ਦੇ ਭਗਵਾਨ ਟਰੰਪ ਭਾਰਤ ਆਏ ਹੋਏ ਹਨ। ਮੈਂ ਭਗਵਾਨ ਵਾਂਗ ਉਨ੍ਹਾਂ ਦੀ ਪੂਜਾ ਕਰਦਾ ਹਾਂ। ਮੈਨੂੰ ਭਰੋਸਾ ਹੈ ਕਿ ਮੈਂ ਛੇਤੀ ਹੀ ਉਨ੍ਹਾਂ ਨੂੰ ਮਿਲਾਂਗਾ। ਉਨ੍ਹਾਂ ਨੇ ਅੱਤਵਾਦ ਵਿਰੁੱਧ ਲੜਾਈ 'ਚ ਮੁੱਖ ਰੋਲ ਨਿਭਾਇਆ ਹੈ। 

PunjabKesari
ਕ੍ਰਿਸ਼ਨਾ ਨੇ ਟਰੰਪ ਦੇ ਜਨਮ ਦਿਨ ਦੇ ਮੌਕੇ ਯਾਨੀ ਕਿ ਪਿਛਲੇ ਸਾਲ 14 ਜੂਨ ਨੂੰ ਇਹ ਮੂਰਤੀ ਸਥਾਪਤ ਕੀਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇਸ ਮੂਰਤੀ ਦਾ ਦੁੱਧ ਨਾਲ ਅਭਿਸ਼ੇਕ ਵੀ ਕੀਤਾ। ਕ੍ਰਿਸ਼ਨਾ ਮੁਤਾਬਕ ਉਹ ਰੋਜ਼ਾਨਾ ਮੂਰਤੀ ਦੀ ਪੂਜਾ ਕਰਦੇ ਹਨ। ਟਰੰਪ ਬਹੁਤ ਹੀ ਸਾਹਸੀ ਨੇਤਾ ਹਨ। ਆਪਣੇ ਦੇਸ਼ ਦੇ ਭਲੇ ਲਈ ਉਹ ਸਭ ਕੁਝ ਕਰਨ ਨੂੰ ਤਿਆਰ ਰਹਿੰਦੇ ਹਨ।

PunjabKesari

ਕ੍ਰਿਸ਼ਨਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਵਿਚ ਮੈਂ ਟਰੰਪ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਜਾਣਦਾ। ਟਰੰਪ ਦੇ ਭਗਤ ਕ੍ਰਿਸ਼ਨਾ ਕਹਿੰਦੇ ਹਨ ਕਿ ਭਾਰਤ ਅਤੇ ਅਮਰੀਕਾ ਨੂੰ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰਨੇ ਚਾਹੀਦੇ ਹਨ। ਮੇਰੀ ਇੱਛਾ ਹੈ ਕਿ ਦੁਨੀਆ 'ਚ ਦੋਹਾਂ ਦੇਸ਼ਾਂ ਦੀ ਦੋਸਤੀ ਇਕ ਮਿਸਾਲ ਬਣੇ।

PunjabKesari


Tanu

Content Editor

Related News