ਬੱਸ ਨਾਲ ਟਕਰਾਈ ਮਿੰਨੀ ਵੈਨ, 9 ਲੋਕਾਂ ਦੀ ਮੌਤ
Friday, Jan 17, 2025 - 01:10 PM (IST)
ਪੁਣੇ- ਸ਼ੁੱਕਰਵਾਰ ਸਵੇਰੇ ਇਕ ਟੈਂਪੂ ਦੇ ਟੱਕਰ ਮਾਰਨ ਤੋਂ ਬਾਅਦ ਮਿੰਨੀ ਵੈਨ ਸੜਕ ਦੇ ਕਿਨਾਰੇ ਖੜ੍ਹੀ ਬੱਸ ਨਾਲ ਜਾ ਟਕਰਾਈ। ਜਿਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ ਪੁਣੇ-ਨਾਸਿਕ ਹਾਈਵੇਅ 'ਤੇ ਵਾਪਰਿਆ।
ਇਹ ਵੀ ਪੜ੍ਹੋ : ਜਲ ਸੈਨਾ ਨੂੰ ਮਿਜ਼ਾਈਲਾਂ ਦੇਵੇਗੀ ਇਹ ਕੰਪਨੀ, ਮਿਲਿਆ 2,960 ਕਰੋੜ ਦਾ ਠੇਕਾ
ਪੁਣੇ ਗ੍ਰਾਮੀਣ ਦੇ ਪੁਲਸ ਸੁਪਰਡੈਂਟ ਪੰਕਜ ਦੇਸ਼ਮੁੱਖ ਨੇ ਦੱਸਿਆ ਕਿ ਮਿੰਨੀ ਵੈਨ ਨਾਰਾਇਣਗਾਂਵ ਵੱਲ ਜਾ ਰਹੀ ਸੀ, ਉਦੋਂ ਇਕ ਟੈਂਪੂ ਨੇ ਉਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸੜਕ ਕਿਨਾਰੇ ਖੜ੍ਹੀ ਇਕ ਖ਼ਾਲੀ ਬੱਸ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਮਿੰਨੀ ਵੈਨ 'ਚ ਸਵਾਰ ਸਾਰੇ 9 ਲੋਕਾਂ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8