ਜੰਮੂ ਕਸ਼ਮੀਰ : ਊਧਮਪੁਰ ''ਚ ਸਮਰੱਥਾ ਤੋਂ ਵੱਧ ਯਾਤਰੀਆਂ ਨਾਲ ਭਰੀ ਬੱਸ ਪਲਟੀ, ਇਕ ਦੀ ਮੌਤ, 67 ਜ਼ਖ਼ਮੀ
Monday, Oct 03, 2022 - 02:16 PM (IST)

ਊਧਮਪੁਰ (ਭਾਸ਼ਾ)- ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਸੋਮਵਾਰ ਨੂੰ ਸਮਰੱਥਾ ਤੋਂ ਵੱਧ ਯਾਤਰੀਆਂ ਨਾਲ ਭਰੀ ਇਕ ਬੱਸ ਦੇ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 67 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੱਸ ਮੁੰਗਰੀ ਖੋਰ ਗਲੀ ਤੋਂ ਊਧਮਪੁਰ ਸ਼ਹਿਰ ਜਾ ਰਹੀ ਸੀ।
ਇਹ ਵੀ ਪੜ੍ਹੋ : ਦਿੱਲੀ ’ਚ ਮਨੁੱਖੀ ਬਲੀ ਦੇ ਨਾਂ ’ਤੇ 6 ਸਾਲ ਦੇ ਮਾਸੂਮ ਦਾ ਕਤਲ, 2 ਗ੍ਰਿਫ਼ਤਾਰ
ਬੱਸ ਜਿਵੇਂ ਹੀ ਕ੍ਰੀਮਾਚੀ ਮਾਨਸਰ ਪਹੁੰਚੀ, ਇਕ ਘੁਮਾਵਦਾਰ ਮੋੜ ਤੋਂ ਲੰਘਣ ਦੌਰਾਨ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਪਲਟ ਕੇ 40 ਫੁੱਟ ਹੇਠਾਂ ਜਾ ਡਿੱਗੀ। ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 67 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ 'ਚ ਜ਼ਿਆਦਾਤਰ ਵਿਦਿਆਰਥੀ ਅਤੇ ਦਫ਼ਤਰ ਜਾਣ ਵਾਲੇ ਯਾਤਰੀ ਹਨ, ਜਿਨ੍ਹਾਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਨਾਬਾਲਗ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਨੂੰ ਕੋਰਟ ਨੇ ਸੁਣਵਾਈ 142 ਸਾਲ ਦੀ ਸਜ਼ਾ