ਸ਼ਿਵਰਾਤਰੀ ਮੌਕੇ J&K ''ਚ ਵਾਪਰਿਆ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਖੱਡ ''ਚ ਡਿੱਗੀ

Saturday, Feb 18, 2023 - 05:11 PM (IST)

ਸ਼ਿਵਰਾਤਰੀ ਮੌਕੇ J&K ''ਚ ਵਾਪਰਿਆ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਖੱਡ ''ਚ ਡਿੱਗੀ

ਜੰਮੂ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਸ਼ਰਧਾਲੂਆਂ ਨੂੰ ਲੈ ਕੇ ਸ਼ਿਵ ਖੋੜੀ ਮੰਦਰ ਜਾ ਰਹੀ ਬੱਸ ਸ਼ਨੀਵਾਰ ਨੂੰ ਹਾਦਸੇ ਦੀ ਸ਼ਿਕਾਰ ਹੋ ਗਈ। ਬੱਸ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਈ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਰਾਨਸੁ ਇਲਾਕੇ ਦੇ ਤਰਯਾਥ 'ਚ ਦੁਪਹਿਰ ਸਾਢੇ 12 ਵਾਪਰਿਆ। ਦਰਅਸਲ ਡਰਾਈਵਰ ਘੁੰਮਾਵਦਾਰ ਰਸਤਿਓਂ ਬੱਸ ਤੋਂ ਆਪਣਾ ਕੰਟਰੋਲ ਗੁਆ ਬੈਠਾ, ਜਿਸ ਕਾਰਨ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਬੱਸ 'ਚ ਸ਼ਰਧਾਲੂ ਸਵਾਰ ਸਨ, ਜੋ ਮਹਾਸ਼ਿਵਰਾਤਰੀ ਦੇ ਮੌਕੇ ਰਾਜੌਰੀ ਤੋਂ ਪ੍ਰਸਿੱਧ ਸ਼ਿਵ ਖੋੜੀ ਗੁਫ਼ਾ ਮੰਦਰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਤੁਰੰਤ ਬਾਅਦ ਬਚਾਅ ਕੰਮ ਸ਼ੁਰੂ ਕੀਤਾ ਗਿਆ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ 2 ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ 12 ਜ਼ਖ਼ਮੀਆਂ ਨੂੰ ਇਲਾਜ ਲਈ ਜੰਮੂ ਸਥਿਤ ਸਰਕਾਰੀ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।


author

Tanu

Content Editor

Related News