ਗੈਰ-ਕਾਨੂੰਨੀ ਉਸਾਰੀ ''ਤੇ ਚੱਲਿਆ ਬੁਲਡੋਜ਼ਰ, 13 ਕੋਚਿੰਗ ਸੈਂਟਰਾਂ ਦੇ ਬੈਸਮੈਂਟ ਸੀਲ

Tuesday, Jul 30, 2024 - 10:09 AM (IST)

ਗੈਰ-ਕਾਨੂੰਨੀ ਉਸਾਰੀ ''ਤੇ ਚੱਲਿਆ ਬੁਲਡੋਜ਼ਰ, 13 ਕੋਚਿੰਗ ਸੈਂਟਰਾਂ ਦੇ ਬੈਸਮੈਂਟ ਸੀਲ

ਨਵੀਂ ਦਿੱਲੀ- ਦਿੱਲੀ ਦੇ ਓਲਡ ਰਾਜਿੰਦਰ ਨਗਰ ਦੇ ਇਕ ਕੋਚਿੰਗ ਸੈਂਟਰ ਦੇ ਬੈਸਮੈਂਟ ਵਿਚ ਪਾਣੀ ਭਰਨ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਵਿਚ 5 ਹੋਰ ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਡੀ. ਸੀ. ਪੀ. ਐੱਮ. ਹਰਸ਼ ਵਰਧਨ ਨੇ ਦੱਸਿਆ ਕਿ ਕੋਚਿੰਗ ਸੈਂਟਰ ਵਿਚ ਹੜ੍ਹ ਦੀ ਘਟਨਾ ਦੇ ਸਿਲਸਿਲੇ ਵਿਚ 5 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਵਿਚ ਜਿਸ ਦੀ ਵੀ ਗਲਤੀ ਹੋਵੇਗੀ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਅਸੀਂ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰ ਰਹੇ ਹਾਂ ਅਤੇ ਖੇਤਰ ਵਿਚ ਕਾਨੂੰਨ ਵਿਵਸਥਾ ਬਣਾ ਕੇ ਰੱਖ ਰਹੇ ਹਾਂ। 

ਇਸ ਦੇ ਨਾਲ ਹੀ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ ਵਧ ਕੇ 7 ਹੋ ਗਈ ਹੈ। ਗ੍ਰਿਫ਼ਤਾਰ ਲੋਕਾਂ ਵਿਚ ਇਮਾਰਤ ਦੇ ਮਾਲਕ ਵੀ ਸ਼ਾਮਲ ਹਨ। ਡੀ. ਸੀ. ਪੀ. ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਬੇਸਮੈਂਟ ਦੇ ਮਾਲਕ ਅਤੇ ਥਾਰ ਚਲਾਉਣ ਵਾਲਾ ਡਰਾਈਵਰ ਸ਼ਾਮਲ ਹੈ। ਜਿਸ ਤੋਂ ਲੱਗਦਾ ਹੈ ਕਿ ਉਸ ਨੇ ਗੱਡੀ ਨਾਲ ਇਮਾਰਤ ਦੇ ਗੇਟ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਦਰਮਿਆਨ ਐੱਮ. ਸੀ. ਡੀ. ਨੇ ਓਲਡ ਰਾਜਿੰਦਰ ਨਗਰ ਵਿਚ ਗੈਰ-ਕਾਨੂੰਨੀ ਉਸਾਰੀ ਖਿਲਾਫ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਅਤੇ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ ਹੈ।

13 ਕੋਚਿੰਗ ਸੈਂਟਰਾਂ ਦੇ ਬੇਸਮੈਂਟ ਕੀਤੇ ਸੀਲ

ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਨੇ ਉਮੀਦਵਾਰਾਂ ਦੇ ਵਿਰੋਧ ਦੇ ਵਿਚਕਾਰ ਬਿਲਡਿੰਗ ਉਪ-ਨਿਯਮਾਂ ਦੀ ਉਲੰਘਣਾ ਕਰਨ ’ਤੇ ਐਤਵਾਰ ਨੂੰ ਕਰੋਲ ਬਾਗ ਦੇ 13 ਕੋਚਿੰਗ ਸੈਂਟਰਾਂ ਦੇ ਬੇਸਮੈਂਟ ਸੀਲ ਕਰ ਦਿੱਤੇ। ਪ੍ਰਦਰਸ਼ਨਕਾਰੀ ਵਿਦਿਆਰਥੀ ਬੇਸਮੈਂਟ ’ਚ ਲਾਇਬ੍ਰੇਰੀ ਚਲਾਉਣ ਵਾਲੇ ਕੋਚਿੰਗ ਸੈਂਟਰਾਂ ਅਤੇ ਮਾਲਕਾਂ ਖਿਲਾਫ ਕਾਰਵਾਈ, ਗੈਰ-ਵਾਜ਼ਬ ਕਿਰਾਏ ਅਤੇ ਦਲਾਲੀ ਨੂੰ ਕੰਟਰੋਲ ਕਰਨ ਵਾਲੇ ਇਕ ਰੈਂਟ ਰੈਗੂਲੇਸ਼ਨ ਬਿੱਲ ਜਾਂ ਰੈਂਟ ਰੈਗੂਲੇਸ਼ਨ ਕੋਡ ਅਤੇ ਵਿਦਿਆਰਥੀਆਂ ਦੇ ਬੀਮਾ ਕਵਰ ਜਾਂ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਮੰਗ ਕਰ ਰਹੇ ਹਨ।


author

Tanu

Content Editor

Related News