ਸਰਕਾਰੀ ਹਸਪਤਾਲ 'ਚ ਨਿਕਲੀਆਂ ਭਰਤੀਆਂ, ਪੜ੍ਹੋ ਪੂਰਾ ਵੇਰਵਾ
Saturday, Mar 15, 2025 - 05:27 PM (IST)

ਨਵੀਂ ਦਿੱਲੀ- ਬਿਹਾਰ ਦੇ ਸਰਕਾਰੀ ਹਸਪਤਾਲ ਵਿਚ ਕਈ ਭਰਤੀਆਂ ਨਿਕਲੀਆਂ ਹਨ। ਬਿਹਾਰ ਤਕਨੀਕੀ ਸੇਵਾ ਕਮਿਸ਼ਨ (BTS) ਨੇ ਵੱਖ-ਵੱਖ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਜਿਸ ਵਿਚ ਫਾਰਮਾਸਿਸਟ, ਡ੍ਰੈਸਰ, ਡੈਂਟਿਸਟ ਅਤੇ ਜਨਰਲ ਮੈਡੀਕਲ ਅਫਸਰ ਦੀਆਂ ਅਸਾਮੀਆਂ ਸ਼ਾਮਲ ਹਨ। ਇਨ੍ਹਾਂ ਭਰਤੀਆਂ ਲਈ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਭਰਤੀ ਲਈ ਉਮੀਦਵਾਰ 8 ਅਪ੍ਰੈਲ 2025 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਫਾਰਮਾਸਿਸਟ – 2473 ਅਸਾਮੀਆਂ
ਡ੍ਰੈਸਰ - 3326 ਅਸਾਮੀਆਂ
ਦੰਦਾਂ ਦੇ ਡਾਕਟਰ - 808 ਅਸਾਮੀਆਂ
ਜਨਰਲ ਮੈਡੀਕਲ ਅਫਸਰ - 667 ਅਸਾਮੀਆਂ
ਵਿਦਿਅਕ ਯੋਗਤਾ
ਫਾਰਮਾਸਿਸਟ ਲਈ- ਉਮੀਦਵਾਰ ਕੋਲ ਫਾਰਮੇਸੀ 'ਚ ਡਿਪਲੋਮਾ ਹੋਣਾ ਚਾਹੀਦਾ ਹੈ ਅਤੇ ਬਿਹਾਰ ਫਾਰਮੇਸੀ ਕੌਂਸਲ ਵਿਚ ਰਜਿਸਟ੍ਰੇਸ਼ਨ ਦੀ ਲੋੜ ਹੈ।
ਡ੍ਰੈਸਰ ਲਈ - ਉਮੀਦਵਾਰ ਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਸ ਕੋਲ ਮੈਡੀਕਲ ਡ੍ਰੈਸਰ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਦੰਦਾਂ ਦੇ ਡਾਕਟਰ ਲਈ - ਦੰਦਾਂ ਦੀ ਸਰਜਰੀ ਦੀ ਡਿਗਰੀ ਹੋਣੀ ਚਾਹੀਦੀ ਹੈ।
ਜਨਰਲ ਮੈਡੀਕਲ ਅਫਸਰ - ਉਮੀਦਵਾਰ ਕੋਲ ਮੈਡੀਕਲ ਡਿਗਰੀ ਹੋਣੀ ਚਾਹੀਦੀ ਹੈ।
ਉਮਰ ਹੱਦ
ਸਾਰੀਆਂ ਅਸਾਮੀਆਂ ਲਈ ਉਮਰ ਹੱਦ 18 ਤੋਂ 37 ਸਾਲ ਤੱਕ ਨਿਰਧਾਰਤ ਕੀਤੀ ਗਈ ਹੈ, ਹਾਲਾਂਕਿ ਸੂਬਾ ਸਰਕਾਰ ਦੇ ਨਿਯਮਾਂ ਮੁਤਾਬਕ ਉਮਰ ਵਿਚ ਛੋਟ ਵੀ ਦਿੱਤੀ ਜਾਵੇਗੀ।
ਪ੍ਰੀਖਿਆ ਅਤੇ ਚੋਣ ਪ੍ਰਕਿਰਿਆ
ਇਨ੍ਹਾਂ ਸਾਰੀਆਂ ਪੈਰਾ-ਮੈਡੀਕਲ ਅਸਾਮੀਆਂ 'ਤੇ ਨਿਯੁਕਤੀ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ ਵਿਚ ਕੁੱਲ 75 ਅੰਕ ਦਿੱਤੇ ਜਾਣਗੇ, ਜਦਕਿ ਉਮੀਦਵਾਰ ਦੇ ਤਜ਼ਰਬੇ ਦਾ ਮੁਲਾਂਕਣ ਪ੍ਰਤੀ ਸਾਲ 5 ਅੰਕਾਂ ਦੀ ਦਰ ਨਾਲ ਵੱਧ ਤੋਂ ਵੱਧ 25 ਅੰਕਾਂ ਤੱਕ ਕੀਤਾ ਜਾਵੇਗਾ।
ਅਰਜ਼ੀ ਦੀ ਫੀਸ
ਗੈਰ-ਰਾਖਵੀਂ ਸ਼੍ਰੇਣੀ, MBC ਅਤੇ EWS ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 600 ਰੁਪਏ ਹੋਵੇਗੀ।
ਬਿਹਾਰ ਦੇ ਰਾਖਵੇਂ ਵਰਗ, ਮਹਿਲਾ ਉਮੀਦਵਾਰਾਂ ਅਤੇ ਦਿਵਿਆਂਗ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 150 ਰੁਪਏ ਹੈ।
ਦੂਜੇ ਸੂਬਿਆਂ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 600 ਰੁਪਏ ਹੋਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।