BSNL ਨੇ ਲਾਂਚ ਕੀਤਾ 365 ਦਿਨਾਂ ਦਾ ਸਭ ਤੋਂ ਸਸਤਾ ਰਿਚਾਰਜ ਪਲਾਨ
Monday, Nov 04, 2024 - 05:43 AM (IST)
ਗੈਜਟ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਲਈ ਇਕ ਸ਼ਾਨਦਾਰ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ, ਜੋ ਕਿ ਕਿਫਾਇਤੀ ਹੋਣ ਦੇ ਨਾਲ-ਨਾਲ ਕਈ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ। ਆਓ ਜਾਣਦੇ ਹਾਂ BSNL ਦੇ ਸਸਤੇ ਪਲਾਨ ਬਾਰੇ-
ਇਹ ਵੀ ਪੜ੍ਹੋ- ਲੱਖਾਂ ਪੈਨਸ਼ਨਰਾਂ ਲਈ ਅਹਿਮ ਖ਼ਬਰ, ਕਰ ਲਓ ਇਹ ਕੰਮ ਨਹੀਂ ਤਾਂ...
BSNL ਦਾ ਕਿਫਾਇਤੀ ਪ੍ਰੀਪੇਡ ਪਲਾਨ
BSNL ਦਾ ਨਵਾਂ ਪ੍ਰੀਪੇਡ ਪਲਾਨ 1,198 ਰੁਪਏ 'ਚ ਉਪਲਬਧ ਹੈ। ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੀ ਵੈਲੀਡਿਟੀ 365 ਦਿਨਾਂ ਦੀ ਹੈ। ਮਤਲਬ ਇਸ ਪਲਾਨ 'ਚ ਰੋਜ਼ਾਨਾ ਦਾ ਖਰਚ ਸਿਰਫ 3.50 ਰੁਪਏ ਆਉਂਦਾ ਹੈ। ਇਸ ਪਲਾਨ 'ਚ ਤੁਹਾਨੂੰ ਹਰ ਮਹੀਨੇ 3GB ਹਾਈ-ਸਪੀਡ ਡਾਟਾ ਦਿੱਤਾ ਜਾਵੇਗਾ। ਇਸ ਦੇ ਨਾਲ ਤੁਹਾਨੂੰ ਹਰ ਮਹੀਨੇ 30 ਮੁਫਤ SMS ਅਤੇ 300 ਮੁਫਤ ਕਾਲਿੰਗ ਮਿੰਟ ਵੀ ਮਿਲਣਗੇ। ਇਸ ਨਾਲ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਆਪਣੀ ਲੋੜ ਮੁਤਾਬਕ ਡਾਟਾ ਅਤੇ ਕਾਲਿੰਗ ਦੀ ਵਰਤੋਂ ਕਰ ਸਕਦੇ ਹੋ। ਇਸ ਪਲਾਨ 'ਚ ਨੈਸ਼ਨਲ ਰੋਮਿੰਗ ਵੀ ਮੁਫਤ ਹੈ। ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਭਾਰਤ 'ਚ ਕਿਤੇ ਵੀ ਯਾਤਰਾ ਕਰਦੇ ਹੋ ਤਾਂ ਇਨਕਮਿੰਗ ਕਾਲਾਂ 'ਤੇ ਕੋਈ ਵਾਧੂ ਖਰਚਾ ਨਹੀਂ ਹੋਵੇਗਾ। ਯਾਤਰਾ ਦੌਰਾਨ ਇਹ ਵਿਸ਼ੇਸ਼ਤਾ ਬਹੁਤ ਮਦਦਗਾਰ ਹੈ।
ਇਹ ਵੀ ਪੜ੍ਹੋ- 7 ਨਵੰਬਰ ਨੂੰ ਛੁੱਟੀ ਦਾ ਐਲਾਨ
ਹੋਰ ਸਸਤੀਆਂ ਯੋਜਨਾਵਾਂ
BSNL ਨੇ ਇਕ ਹੋਰ ਪ੍ਰੀਪੇਡ ਪਲਾਨ ਦੀ ਕੀਮਤ ਵੀ ਘਟਾ ਦਿੱਤੀ ਹੈ। ਪਹਿਲਾਂ ਇਹ ਪਲਾਨ 1,999 ਰੁਪਏ ਦਾ ਸੀ ਪਰ ਹੁਣ ਇਸ ਨੂੰ 1,899 ਰੁਪਏ ਵਿਚ ਪੇਸ਼ ਕੀਤਾ ਗਿਆ ਹੈ। ਇਸ ਪਲਾਨ ਦੀ ਵੈਲੀਡਿਟੀ 365 ਦਿਨਾਂ ਦੀ ਹੈ ਅਤੇ ਤੁਹਾਨੂੰ ਹਰ ਰੋਜ਼ ਅਨਲਿਮਟਿਡ ਕਾਲਿੰਗ, 600GB ਡਾਟਾ ਅਤੇ 100 ਮੁਫ਼ਤ SMS ਮਿਲਦੇ ਹਨ। ਇਹ ਆਫਰ 7 ਨਵੰਬਰ 2024 ਤੱਕ ਉਪਲਬਧ ਹੈ। ਇਹ ਪਲਾਨ ਉਨ੍ਹਾਂ ਉਪਭੋਗਤਾਵਾਂ ਲਈ ਸਭ ਤੋਂ ਵਧੀਆ ਹੈ ਜੋ BSNL ਨੂੰ ਸੈਕੰਡਰੀ ਸਿਮ ਵਜੋਂ ਵਰਤਣਾ ਚਾਹੁੰਦੇ ਹਨ। ਇਸ ਪਲਾਨ ਵਿਚ ਹਰ ਮਹੀਨੇ 100 ਰੁਪਏ ਤੋਂ ਘੱਟ ਖਰਚ ਹੁੰਦਾ ਹੈ ਅਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਇਸ ਤੋਂ ਇਲਾਵਾ BSNL ਦੀ 4G ਸੇਵਾ ਵੀ ਕਈ ਖੇਤਰਾਂ ਵਿਚ ਉਪਲਬਧ ਹੈ, ਤਾਂ ਜੋ ਤੁਸੀਂ ਤੇਜ਼ ਇੰਟਰਨੈਟ ਦਾ ਲਾਭ ਲੈ ਸਕਣ।
ਇਹ ਵੀ ਪੜ੍ਹੋ- ਜਾਣੋ ਆਧਾਰ ਕਾਰਡ 'ਚ ਕਿੰਨੀ ਵਾਰ ਬਦਲ ਸਕਦੇ ਹੋ ਨਾਮ, ਪਤਾ ਅਤੇ ਜਨਮ ਤਾਰੀਖ਼