ਗੁਜਰਾਤ ਦੇ ਤੱਟ ਕੋਲ BSF ਨੇ ਚਰਸ ਦੇ 10 ਪੈਕੇਟ ਕੀਤੇ ਬਰਾਮਦ
Wednesday, Apr 12, 2023 - 03:44 PM (IST)
ਭੁਜ (ਭਾਸ਼ਾ)- ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਜਖਾਊ ਕਿਨਾਰੇ ਕੋਲ ਲੂਨਾ ਬੇਟ ਟਾਪੂ ਤੋਂ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਇਕ ਗਸ਼ਤੀ ਦਲ ਨੇ ਚਰਸ ਦੇ 10 ਪੈਕੇਟ ਬਰਾਮਦ ਕੀਤੇ ਹਨ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਟਾਪੂ ਕੱਛ ਦੇ ਜਖਾਊ ਬੰਦਰਗਾਹ ਤੋਂ ਕਰੀਬ 5 ਕਿਲੋਮੀਟਰ ਦੂਰ ਹੈ।
ਬੀ.ਐੱਸ.ਐੱਫ. ਅਨੁਸਾਰ, ਬਰਾਮਦ ਕੀਤੇ ਗਏ ਚਰਸ ਦੇ ਪੈਕਟਾਂ 'ਤੇ 'ਅਫਗਾਨ ਉਤਪਾਦ' ਛਪਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪੈਕੇਟ ਪਾਕਿਸਤਾਨ ਵਲੋਂ ਰੁੜ੍ਹ ਕੇ ਭਾਰਤੀ ਤੱਟ 'ਤੇ ਪਹੁੰਚੇ ਸਨ। ਬੀ.ਐੱਸ.ਐੱਫ. ਨੇ ਇਕ ਬਿਆਨ 'ਚ ਦੱਸਿਆ ਕਿ ਮਈ 2020 ਤੋਂ ਉਸ ਦੇ ਨਾਲ-ਨਾਲ ਕਸਟਮ ਡਿਊਟੀ ਅਤੇ ਭਾਰਤੀ ਤੱਟ ਰੱਖਿਅਕ ਫ਼ੋਰਸ ਸਮੇਤ ਹੋਰ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਵਲੋਂ ਜਖਾਊ ਤੱਟ ਅਤੇ ਸਰਹੱਦੀ ਕ੍ਰੀਕ ਖੇਤਰ ਤੋਂ ਚਰਸ ਦੇ ਕਰੀਬ 1,548 ਪੈਕੇਟ ਬਰਾਮਦ ਕੀਤੇ ਜਾ ਚੁੱਕੇ ਹਨ।