BSF 'ਚ 15654 ਅਹੁਦਿਆਂ 'ਤੇ ਨਿਕਲੀ ਭਰਤੀ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

Monday, Oct 14, 2024 - 09:54 AM (IST)

BSF 'ਚ 15654 ਅਹੁਦਿਆਂ 'ਤੇ ਨਿਕਲੀ ਭਰਤੀ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

ਨਵੀਂ ਦਿੱਲੀ- ਸਟਾਫ਼ ਸਿਲੈਕਸ਼ਨ ਕਮਿਸ਼ਨ (ਐੱਸ.ਐੱਸ.ਸੀ.) ਨੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 'ਚ ਕਾਂਸਟੇਬਲ (ਆਮ ਡਿਊਟੀ) ਦੇ 15 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਸ ਭਰਤੀ ਲਈ ਪੁਰਸ਼ ਅਤੇ ਮਹਿਲਾ ਦੋਵੇਂ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਕਾਂਸਟੇਬਲ (ਪੁਰਸ਼)- 13306 ਅਹੁਦੇ
ਕਾਂਸਟੇਬਲ (ਮਹਿਲਾ)- 2348 ਅਹੁਦੇ
ਕੁੱਲ ਅਹੁਦਿਆਂ ਦੀ ਗਿਣਤੀ- 15654

ਸਿੱਖਿਆ ਯੋਗਤਾ

ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ।

ਉਮਰ

ਉਮੀਦਵਾਰ ਦੀ ਉਮਰ 18 ਤੋਂ 23 ਸਾਲ ਤੈਅ ਕੀਤੀ ਗਈ ਹੈ। ਉਮਰ ਹੱਦ 'ਚ ਐੱਸ.ਸੀ., ਐੱਸ.ਟੀ. ਨੂੰ 5 ਸਾਲ ਅਤੇ ਓਬੀਸੀ ਨੂੰ 3 ਸਾਲ ਦੀ ਛੋਟ ਮਿਲੇਗੀ। 

ਤਨਖਾਹ

ਪੇਅ ਲੇਵਲ ਮੈਟ੍ਰਿਕ 3 ਦੇ ਅਧੀਨ ਪੇਅ ਸਕੇਲ 21,700 ਤੋਂ 69,100 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News