ਪੁਲਸ ਨੂੰ ਚਕਮਾ ਦੇ ਕੇ ਲਾੜੀ ਪਰਿਵਾਰ ਸਣੇ ਮੰਡਪ ਤੋਂ ਫਰਾਰ, ਜਾਣੋ ਮਾਮਲਾ
Friday, Nov 15, 2024 - 05:10 PM (IST)
ਮੁਰੈਨਾ (ਵਾਰਤਾ)- ਇਕ ਨਾਬਾਲਗ ਲਾੜੀ ਮੰਡਪ ਤੋਂ ਪੁਲਸ ਅਤੇ ਮਹਿਲਾ ਵਿਕਾਸ ਵਿਭਾਗ ਦੀ ਟੀਮ ਨੂੰ ਚਕਮਾ ਦੇ ਕੇ ਪਰਿਵਾਰ ਸਣੇ ਫਰਾਰ ਹੋ ਗਈ। ਮਹਿਲਾ ਅਤੇ ਬਾਲ ਵਿਕਾਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਸੂਚਨਾ ਮਿਲੀ ਕਿ ਮੱਧ ਪ੍ਰਦੇਸ਼ ਦੇ ਮੁਰੈਨਾ ਦੇ ਜੌਰਾ ਰੋਡ ਸਥਿਤ ਇਕ ਪੈਲੇਸ 'ਚ ਇਕ ਨਾਬਾਲਗ ਦਾ ਵਿਆਹ ਹੋ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਮਹਿਲਾ ਅਤੇ ਬਾਲ ਵਿਕਾਸ ਦੀ ਟੀਮ ਸਿਵਲ ਲਾਈਨ ਥਾਣਾ ਪੁਲਸ ਨੂੰ ਲੈ ਕੇ ਵਿਆਹ ਵਾਲੀ ਜਗ੍ਹਾ ਪਹੁੰਚੀ ਅਤੇ ਉਸ ਨੇ ਨੂੰਹ ਦੇ ਜਨਮ ਪ੍ਰਮਾਣ ਪੱਤਰ ਦੇ ਸੰਬੰਧ 'ਚ ਪੁੱਛ-ਗਿੱਛ ਕੀਤੀ ਪਰ ਉਸ ਦੇ ਜਦੋਂ ਪ੍ਰਮਾਣ ਪੱਤਰ ਦੇਖੇ ਗਏ ਤਾਂ ਉਹ 18 ਸਾਲ ਤੋਂ ਘੱਟ ਉਮਰ ਦੀ ਨਿਕਲੇ।
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਪੁਲਸ ਅਤੇ ਮਹਿਲਾ ਤੇ ਬਾਲ ਵਿਕਾਸ ਅਧਿਕਾਰੀ ਦੀ ਟੀਮ ਨੇ ਕਿਹਾ ਕਿ ਇਹ ਨਾਬਾਲਗ ਹੈ ਅਤੇ ਇਹ ਵਿਆਹ ਨਹੀਂ ਹੋ ਸਕਦਾ ਅਤੇ ਲਾੜੀ ਤੇ ਉਸ ਦੇ ਪਿਤਾ ਨੂੰ ਥਾਣੇ ਚੱਲਣ ਲਈ ਕਿਹਾ। ਲਾੜੀ ਦੇ ਪਿਤਾ ਨੇ ਕਿਹਾ ਕਿ ਅਜੇ ਉਹ ਨਾਲ ਚੱਲ ਰਿਹਾ ਹੈ ਅਤੇ ਮਹਿਮਾਨ ਨੂੰ ਰਵਾਨਾ ਕਰਨ ਤੋਂ ਬਾਅਦ ਲਾੜੀ ਵੀ ਆ ਜਾਵੇਗੀ। ਪੁਲਸ ਭਰੋਸੇ ਦੇ ਆਧਾਰ 'ਤੇ ਪਿਤਾ ਨੂੰ ਲੈ ਕੇ ਥਾਣੇ ਪਹੁੰਚੀ ਪਰ ਕਾਫ਼ੀ ਇੰਤਜ਼ਾਰ ਤੋਂ ਬਾਅਦ ਲਾੜੀ ਥਾਣੇ ਨਹੀਂ ਪਹੁੰਚੀ ਤਾਂ ਮੁੜ ਪੁਲਸ ਅਤੇ ਮਹਿਲਾ ਤੇ ਵਿਕਾਸ ਵਿਭਾਗ ਦੀ ਟੀਮ ਮੰਡਪ 'ਚ ਪਹੁੰਚੀ ਤਾਂ ਲਾੜੀ ਆਪਣੇ ਪਰਿਵਾਰ ਸਮੇਤ ਚਕਮਾ ਦੇ ਕੇ ਮੰਡਪ ਤੋਂ ਫਰਾਰ ਹੋ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8